ਅੰਗਰੇਜ਼ੀ ਅਖ਼ਬਾਰ ਵਿਚ 28 ਅਕਤੂਬਰ, 2017 ਨੂੰ ਗੈਂਗਸਟਰ ਕਾਲਾ ਸੇਖੋਂ ਨਾਲ ਜੁੜੀ ਖਬਰ ਦਾ ਹਵਾਲਾ ਦਿੱਤਾ

ਚੰਡੀਗੜ੍ਹ- ਗੈਂਗਸਟਰ ਮਨਜਿੰਦਰ ਸਿੰਘ ਉਰਫ਼ ਕਾਲਾ ਸੇਖੋਂ ਸਮੇਤ 3 ਮੁਲਜ਼ਮਾਂ ਨੂੰ ਫਰੀਦਕੋਟ ਪੁਲਸ ਵਲੋਂ ਹੱਥਕੜੀ ਲਾਉਣ ਦੀ ਘਟਨਾ ਨੂੰ ਹਾਈ ਕੋਰਟ ਦੇ ਸਾਲ 2008 ਵਿਚ ਜਾਰੀ ਹੁਕਮਾਂ ਦੀ ਉਲੰਘਣਾ ਦੱਸਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿਚ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ, ਐੱਸ. ਐੱਸ. ਪੀ. ਫਰੀਦਕੋਟ ਦਰਸ਼ਨ ਸਿੰਘ ਮਾਨ ਤੇ ਐੱਸ. ਪੀ. (ਇਨਵੈਸਟੀਗੇਸ਼ਨ), ਫਰੀਦਕੋਟ ਸੇਵਾ ਸਿੰਘ ਨੂੰ ਪਾਰਟੀ ਬਣਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਗਈ ਹੈ।   ਵਰਲਡ ਹਿਊਮਨ ਰਾਈਟਸ ਕੌਂਸਲ ਵਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਵਲੋਂ ਅੰਗਰੇਜ਼ੀ ਅਖ਼ਬਾਰ ਵਿਚ 28 ਅਕਤੂਬਰ, 2017 ਨੂੰ ਗੈਂਗਸਟਰ ਕਾਲਾ ਸੇਖੋਂ ਨਾਲ ਜੁੜੀ ਖਬਰ ਦਾ ਹਵਾਲਾ ਦਿੱਤਾ ਗਿਆ ਹੈ।

Be the first to comment

Leave a Reply

Your email address will not be published.


*