ਅੰਡਰਟੇਕਰ ਕੁੱਝ ਸਮੇਂ ਬਾਅਦ ਰਿੰਗ ‘ਚ ਵਾਪਸੀ ਕਰ ਸਕਦੇ ਹਨ

ਨਵੀਂ ਦਿੱਲੀ—ਰੈਸਲਮੀਨਿਆ 33 ਤੋਂ ਬਾਅਦ ਡਬਲਯੂ. ਡਬਲਯੂ. ਈ. ਕੰਪਨੀ ਦਾ ਸਾਥ ਛੱਡਣ ਵਾਲੇ ਡੈੱਡਮੈਨ ਦਿ ਅੰਡਰਟੇਕਰ ਕੁੱਝ ਸਮੇਂ ਬਾਅਦ ਰਿੰਗ ‘ਚ ਵਾਪਸੀ ਕਰ ਸਕਦੇ ਹਨ। ਇਸ ਗੱਲ ਦੇ ਸੰਕੇਤ ਖੁਦ ਰੈਸਲਿੰਗ ਨਿਊਜ਼ ਤੋਂ ਮਿਲੀ ਹੈ, ਜਿਸ ਦੇ ਮੁਤਾਬਕ ਰੈਸਲਮੀਨਿਆ 33 ‘ਚ ਹੋਇਆ ਮੈਚ ਅੰਡਰਟੇਕਰ ਦਾ ਆਖਰੀ ਮੈਚ ਨਹੀਂ ਸੀ, ਸ਼ਾਇਦ ਡਬਲਯੂ. ਡਬਲਯੂ. ਈ. ਉਨ੍ਹਾਂ ਦੀ ਵਾਪਸੀ ਕਰਵਾ ਸਕਦੀ ਹੈ। ਅੰਡਰਟੇਕਰ ਦੀ ਵਾਪਸੀ ਦੀ ਉਮੀਦ ਉਸ ਦੌਰਾਨ ਜਾਗੀ ਜਦੋਂ ਮੰਡੇ ਨਾਈਟ ਰਾਅ ‘ਚ ਮਾਈਕਲ ਕੋਲ ਨੇ ਰੋਮਨ ਰੇਂਜ਼ ਦੇ ਮੈਚ ‘ਚ ਕੁਮੈਂਟਰੀ ਕਰਦੇ ਹੋਏ ਅੰਡਰਟੇਕਰ ਦਾ ਨਾਂ ਲਿਆ ਸੀ। ਕੁਮੈਂਟਰੀ ਤੋਂ ਲੱਗ ਰਿਹਾ ਸੀ ਕਿ ਉਸ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿ ਉਹ ਸਿਰਫ ਅੰਡਰਟੇਕਰ ਦੇ ਨਾਂ ਦਾ ਇਸਤੇਮਾਲ ਹੀ ਕਰੇ ਬਲਕਿ ਪੂਰੀ ਜਾਣਕਾਰੀ ਨਾਂ ਦੇਵੇ।

Be the first to comment

Leave a Reply