ਅੰਤਿਮ ਯਾਤਰਾ ਦੁਪਹਿਰ 12:45 ‘ਤੇ ਮੋਤੀ ਬਾਗ ਪੈਲੇਸ ਤੋਂ ਸ਼ੁਰੂ ਹੋਵੇਗੀ

ਪਟਿਆਲਾ— ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਦਾ ਦਿਹਾਂਤ ਹੋ ਗਿਆ। ਮਾਰਚ ਮਹਿਨੇ ਤੋਂ ਪਟਿਆਲਾ ਦੇ ਇਕ ਪ੍ਰਾਇਵੇਟ ਹਸਪਤਾਲ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਰਾਜਮਾਤਾ ਮਹਿੰਦਰ ਕੌਰ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਟਿਆਲਾ ‘ਚ ਆਵਾਜਾਈ ਅਤੇ ਜਨਤਾ ਨੂੰ ਕੰਟਰੋਲ ਕਰਨ ਲਈ ਸ਼ਹਿਰ ‘ਚ ਭਾਰੀ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਅੰਤਿਮ ਯਾਤਰਾ ਲਈ ਉਨ੍ਹਾਂ ਦੀ ਦੇਹ ਨੂੰ ਵਿਸ਼ੇਸ਼ ਰੂਪ ਨਾਲ ਸਜਾਈ ਗਈ ਇਕ ਗੱਡੀ ‘ਚ ਲਿਜਾਇਆ ਜਾਵੇਗਾ। ਇਹ ਯਾਤਰਾ ਦੁਪਹਿਰ 12:45 ‘ਤੇ ਮੋਤੀ ਬਾਗ ਪੈਲੇਸ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ ਨੂੰ 2:15 ਮਿੰਟ ‘ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Be the first to comment

Leave a Reply