
ਬਟਾਲਾ – ਭਾਰਤ ਦੀ ਜੇਲ ਵਿਚ ਜਨਮ ਲੈਣ ਵਾਲੀ ਪਾਕਿਸਤਾਨੀ 10 ਸਾਲਾ ਮਾਸੂਮ ਬੱਚੀ ਹਿਨਾ 2 ਨਵੰਬਰ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ ‘ਚੋਂ ਰਿਹਾਅ ਹੋ ਕੇ ਆਪਣੇ ਵਤਨ ਪਰਤ ਰਹੀ ਹੈ। ਦੱਸਣਯੋਗ ਹੈ ਕਿ ਮਾਣਯੋਗ ਅਦਾਲਤ ਵੱਲੋਂ ਹਿਨਾ ਦੀ ਮਾਂ ਤੇ ਇਕ ਰਿਸ਼ਤੇਦਾਰ ਔਰਤ ਨੂੰ 10 ਸਾਲ ਦੀ ਕੈਦ ਅਤੇ 4 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ‘ਸਭ ਦਾ ਭਲਾ ਹਿਊਮੈਨਿਟੀ ਕਲੱਬ’ ਦੇ ਨੌਜਵਾਨ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਵੱਲੋਂ ਜਿੱਥੇ ਇਸ ਪਾਕਿਸਤਾਨੀ ਬੱਚੀ ਹਿਨਾ ਦੇ ਕੇਸ ਨੂੰ ਅੱਗੇ ਤੋਰਨ ਲਈ ਐਡਵੋਕੇਟ ਨਵਜੋਤ ਚੱਬਾ ਰਾਹੀਂ ਕਾਨੂੰਨੀ ਪ੍ਰਕਿਰਿਆ ਨੂੰ ਮੁਕੰਮਲ ਕਰਵਾਇਆ, ਉੱਥੇ ਨਾਲ ਹੀ ਮਾਣਯੋਗ ਅਦਾਲਤ ਵਿਚ 4 ਲੱਖ ਰੁਪਏ ਦੇ ਜੁਰਮਾਨੇ ਦੀ ਰਾਸ਼ੀ ਵੀ ਜਮ੍ਹਾ ਕਰਵਾ ਦਿੱਤੀ, ਜਿਸ ਕਰਕੇ ਅੱਜ ਹਿਨਾ ਦੇ ਰਿਹਾਅ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧੀ ਨਵਤੇਜ ਸਿੰਘ ਗੁੱਗੂ ਨੇ ਦੱਸਿਆ ਕਿ ਅਦਾਲਤ ਵੱਲੋਂ 2 ਨਵੰਬਰ ਨੂੰ ਬੱਚੀ ਤੇ ਉਸ ਦੀ ਮਾਂ ਤੇ ਇਕ ਰਿਸ਼ਤੇਦਾਰ ਔਰਤ ਨੂੰ ਕੇਂਦਰੀ ਜੇਲ ਤੋਂ ਰਿਹਾਅ ਕਰਨ ਦਾ ਫੈਸਲਾ ਦਿੱਤਾ ਗਿਆ।
Leave a Reply
You must be logged in to post a comment.