ਅੰਮ੍ਰਿਤਸਰ ਹਾਦਸਾ : 6 ਮਹੀਨੇ ਦੇ ਬੱਚੇ ਨੂੰ 46 ਘੰਟਿਆਂ ਬਾਅਦ ਮਿਲਿਆ ਮਾਂ ਦਾ ਪਿਆਰ

0
18

ਅੰਮ੍ਰਿਤਸਰ : ਐਤਵਾਰ ਸ਼ਾਮ 5 ਵਜੇ ਅਮਨਦੀਪ ਹਸਪਤਾਲ ‘ਚ ਦਰਦ ‘ਚ ਇੱਕ ਰਾਹਤ ਭਰਿਆ ਪਲ ਉਸ ਸਮੇਂ ਆਇਆ ਜਦੋਂ ਹਾਦਸੇ ਦੇ ਦੋ ਦਿਨਾਂ ਬਾਅਦ 6 ਮਹੀਨੇ ਦੇ ਵਿਸ਼ਾਲ ਨੂੰ ਮਾਂ ਦਾ ਪਿਆਰ ਨਸੀਬ ਹੋਇਆ। ਦੋ ਦਿਨਾਂ ਤੋਂ ਲਗਾਤਾਰ ਰੋ ਰਿਹਾ ਵਿਸ਼ਾਲ ਮਾਂ ਦੀਆਂ ਬਾਹਾਂ ਵਿੱਚ ਆਕੇ ਚੁਪ ਹੋਇਆ। ਮਾਂ ਦੇ ਚਿਹਰੇ ‘ਤੇ ਵੀ 46 ਘੰਟਿਆਂ ਬਾਅਦ ਇੱਕ ਮੁਸਕਾਨ ਦਿਖੀ, ਪਰ ਉਸੀ ਸਮੇਂ ਉਹ ਆਪਣੇ ਪਤੀ ਦੀ ਯਾਦ ਵਿੱਚ ਰੋਣ ਵੀ ਲੱਗੀ। ਪਰ ਉਹ ਹੁਣ ਜਾਨ ਚੁੱਕੀ ਹੈ ਕਿ ਜਿੰਦਗੀ ਹੁਣ ਉਸਨੂੰ ਆਪਣੇ ਚਿਰਾਗ ਨਾਲ ਹੀ ਜਿਉਣੀ ਹੈ।ਮਾਂ ਦੇ ਹੋਸ਼ ‘ਚ ਆਉਣ ‘ਤੇ ਪਤਾ ਲੱਗਾ- ਲਾਪਤਾ ਹਾਲਤ ‘ਚ ਮਿਲਿਆ ਬੱਚਾ ਉਸਦਾ ਹੈ : ਇਹ ਕਹਾਣੀ ਹੈ 6 ਮਹੀਨੇ ਦੇ ਵਿਸ਼ਾਲ ਦੀ। ਵਿਸ਼ਾਲ ਆਪਣੇ ਪਿਤਾ ਬੁਧੀਰਾਮ (50), ਮਾਂ ਰਾਧਾ ( 32 ) ਅਤੇ ਆਪਣੀ ਪੰਜ ਭੈਣਾਂ ਨਾਲ ਅੰਮ੍ਰਿਤਸਰ ਆਪਣੀ ਮਾਸੀ ਦੇ ਘਰ ਆਇਆ ਸੀ। ਰਾਤ ਇੱਥੇ ਰਹਿਣ ਤੋਂ ਬਾਅਦ ਪੂਰੇ ਪਰਿਵਾਰ ਨੇ ਮਾਤਾ ਵੈਸ਼ਣੋ ਦੇਵੀ ਲਈ ਜਾਣਾ ਸੀ। ਅੰਮ੍ਰਿਤਸਰ ਪੁੱਜੇ ਹਾਲੇ ਦੋ ਘੰਟੇ ਹੀ ਹੋਏ ਸਨ ਕਿ ਵਿਸ਼ਾਲ ਦੇ ਮਾਸੜ ਦਿਨੇਸ਼ ਦੇ ਨਾਲ ਪੂਰਾ ਪਰਿਵਾਰ ਜੌੜਾ ਫਾਟਕ ਧੋਬੀਘਾਟ ਦੇ ਕੋਲ ਦੁਸ਼ਿਹਰਾ ਦੇਖਣ ਚਲਾ ਗਿਆ। ਭੀੜ ਹੋਣ ਕਰਕੇ ਲਾਇਨਾਂ ‘ਤੇ ਖੜੇ ਹੋ ਗਏ ਅਤੇ ਦੁਖਦ ਦੁਰਘਟਨਾ ਵਿੱਚ ਪੂਰਾ ਪਰਿਵਾਰ ਵੀ ਚਪੇਟ ਵਿੱਚ ਆ ਗਿਆ।ਇਸ ਘਟਨਾ ਵਿੱਚ ਬੁਧੀਰਾਮ,ਦਿਨੇਸ਼ ਅਤੇ ਦਿਨੇਸ਼ ਦੀ ਭਤੀਜੀ ਦੀ ਮੌਤ ਹੋ ਗਈ। ਹਾਦਸੇ ‘ਚ ਪਰਿਵਾਰ ਬਿਖਰ ਗਿਆ। ਵਿਸ਼ਾਲ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਅਤੇ ਸ਼ਨੀਵਾਰ ਉਸਨੂੰ ਬੇਬੇ ਨਾਨਕੀ ਮਦਰ ਐਂਡ ਚਾਇਲਡ ਕੇਅਰ ਸੈਂਟਰ ਗੁਰੂ ਨਾਨਕ ਦੇਵ ਹਸਪਤਾਲ ਲੈ ਆਏ। ਪਰ ਰਾਧਾ ਅਤੇ ਹੋਰ ਭੈਣਾਂ ਦੇ ਹਸਪਤਾਲ ‘ਚ ਦਾਖਲ ਹੋਣ ਅਤੇ ਪਿਤਾ ਦੀ ਮੌਤ ਦੇ ਕਾਰਨ ਕੋਈ ਉਸਨੂੰ ਕੋਈ ਲੈਣ ਨਹੀਂ ਆਇਆ ਅਤੇ ਨਾ ਹੀ ਲੱਭਣ। ਪ੍ਰਸ਼ਾਸਨ ਲਈ ਵੀ ਵਿਸ਼ਾਲ ਇੱਕ ਅੰਜਾਨ ਬੱਚਾ ਬਣ ਚੁੱਕਿਆ ਸੀ।ਜਿਲ੍ਹਾ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਗਾਇਆ, ਪਰ ਪਰਿਵਾਰ ਦਾ ਕੁੱਝ ਪਤਾ ਨਾ ਲੱਗਾ। ਸੀਜੇਐੱਮ ਹਰਪ੍ਰੀਤ ਕੌਰ ਨੇ ਇਸ ਬੱਚੇ ਨੂੰ ਡਿਸਟਰਿਕ ਚਾਇਲਡ ਪ੍ਰੋਟੇਕਸ਼ਨ ਅਫ਼ਸਰ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੇ ਉਸਦੀ ਦੇਖਭਾਲ ਸ਼ੁਰੂ ਕਰ ਦਿੱਤੀ। ਉਥੇ ਹੀ ਦੂਜੇ ਪਾਸੇ ਅਮਨਦੀਪ ਹਸਪਤਾਲ ਵਿੱਚ ਰਾਧਾ ਦੀ ਸਿਹਤ ਵਿੱਚ ਸੁਧਾਰ ਹੋਇਆ ਤਾਂ ਉਹ ਵੀ ਆਪਣੇ ਬੱਚੇ ਲਈ ਰੋਣ ਲੱਗੀ। ਇਹ ਗੱਲ ਜਦੋਂ ਅਮਨਦੀਪ ਹਸਪਤਾਲ ਪ੍ਰਸ਼ਾਸਨ ਨੂੰ ਲੱਗੀ ਤਾਂ ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਇਸਦੀ ਜਾਣਕਾਰੀ ਦਿੱਤੀ। ਅਖੀਰ ਵਿੱਚ ਐਤਵਾਰ ਸ਼ਾਮ 5 ਵਜੇ ਵਿਸ਼ਾਲ ਨੂੰ ਉਸਦੀ ਮਾਂ ਰਾਧੇ ਦੇ ਕੋਲ ਛੱਡ ਦਿੱਤਾ ਗਿਆ।