ਅੰਮ੍ਰਿਤ ਮਾਨ ਦਾ ਇਕ ਗੀਤ ਕੁਝ ਦਿਨਾਂ ‘ਚ ਰਿਲੀਜ਼ ਹੋਣ ਜਾ ਰਿਹਾ

ਜਲੰਧਰ— ਗਾਇਕੀ ਤੋਂ ਇਲਾਵਾ ਫਿਲਮ ‘ਚੰਨਾ ਮੇਰਿਆ’ ‘ਚ ਆਪਣੀ ਦਮਦਾਰ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਅੰਮ੍ਰਿਤ ਮਾਨ ਦਾ  ਇਕ ਗੀਤ ਕੁਝ ਦਿਨਾਂ ‘ਚ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਪੋਸਟਰ ਸ਼ੇਅਰ ਕਰਦਿਆਂ ਅੰਮ੍ਰਿਤ ਨੇ ਇਸ ਗੀਤ ਦੀ ਜਾਣਕਾਰੀ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਦਿੱਤੀ ਹੈ।ਜਾਣਕਾਰੀ ਦਿੰਦਿਆ ਅੰਮ੍ਰਿਤ ਮਾਨ ਨੇ ਦੱਸਿਆ ਕਿ ਉਹ ਇਸ ਗੀਤ ‘ਚ ਇਕ ਆਮ ਸਿਪਾਹੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਜੋ ਕਿ ਮਹਾਨ ਯੋਧਾ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਦੱਸੇ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ।” ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਗੀਤ ਦੀ ਵੀਡੀਓ ਬਾਈ ਹੈਰੀ ਭੱਟੀ ਨੇ ਬਣਾਈ ਹੈ ਤੇ ਸੰਗੀਤ ਦੀਪ ਜੰਡੂ ਨੇ ਸ਼ਿੰਗਾਰਿਆ ਹੈ। ਟੀਜ਼ਰ ਅਤੇ ਗੀਤ ਦੀ ਰਿਲੀਜ਼ਿੰੰਗ ਇਕ ਦੋ ਦਿਨਾਂ ਤੱਕ ਪਤਾ ਲੱਗ ਜਾਵੇਗੀ।

Be the first to comment

Leave a Reply