ਅੱਗ ਬੁਝਾਉਣ ਦੇ ਸਿਸਟਮ ਬਾਰੇ ਦਿੱਤੀ ਜਾਣਕਾਰੀ

ਪਟਿਆਲਾ : ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਤਾ  ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੀ ਸਰਪ੍ਰਸਤੀ ਹੇਠ ਹਸਪਤਾਲ ਅੰਦਰ ਲੱਗੇ ਅੱਗ ਬੁਝਾਓ ਸਿਸਟਮ ਅਤੇ ਸਿਲੰਡਰਾਂ ਦੀ ਜਾਂਚ ਤੇ ਟਰੇਨਿੰਗ ਲਈ ਪੰਜਾਬ ਫਾਇਰ ਸਰਵਿਸਿਜ਼, ਫਾਇਰ ਬ੍ਰਿਗੇਡ ਦੇ ਜ਼ਿਲ੍ਹਾ ਫਾਇਰ ਅਫਸਰ ਸ੍ਰੀ ਜਤਿੰਦਰਪਾਲ ਸਿੰਘ ਨੇ ਪਹੁੰਚ ਕੇ ਡਾਕਟਰਜ਼ ਅਤੇ ਦੂਸਰੇ ਸਟਾਫ ਨੂੰ ਅੱਗ ਦੀ ਬਣਤਰ, ਅੱਗ ਦੀਆਂ ਕਿਸਮਾਂ ਅਤੇ ਅੱਗ ਬੁਝਾਉਣ ਦੇ ਸਿਸਟਮ
ਬਾਰੇ ਦੱਸਿਆ। ਉਨ੍ਹਾਂ ਸਟਾਫ ਨੂੰ ਸਮਝਾਇਆ ਕਿ ਅਣਗਹਿਲੀ, ਲਾਪ੍ਰਵਾਹੀ, ਪੈਟਰੋਲ ਦਾ ਲੀਕ ਹੋਣਾ, ਬਿਜਲੀ ਸਿਸਟਮ ‘ਤੇ ਵੱਧ ਲੋਡ ਅਤੇ ਇੱਕ ਸਵਿਚ ਵਿਚ ਕਈ-ਕਈ ਪਲੱਗ ਲਗਾ ਕੇ ਸ਼ਾਟ ਸਰਕਿੱਟ ਤੇ ਪੁਰਾਣੀਆਂ ਤਾਰਾਂ ਆਦਿ ਕਰਕੇ ਅੱਗ ਲੱਗ ਜਾਂਦੀ ਹੈ ਅਤੇ ਛੋਟੀ ਅੱਗ ਹੀ
ਬੇਕਾਬੂ ਹੋ ਕੇ ਵੱਡੀ ਤਬਾਹੀ ਕਰ ਸਕਦੀ ਹੈ। ਉਨ੍ਹਾਂ ਸਮਝਾਇਆ ਕਿ ਪੈਟਰੋਲ, ਡੀਜ਼ਲ, ਤੇnਬਿਜਲੀ ਅੱਗ ਉੱਤੇ ਕਦੇ ਵੀ ਪਾਣੀ ਨਾ ਪਾਓ, ਸਗੋਂ ਪਾਊਡਰ ਜਾਂ ਕਾਰਬਨਡਾਇਆਕਸਾਈਡ ਨਾਲ ਅੱਗ ਬੁਝਾਓ। ਇਸ ਮੌਕੇ ਟਰੈਫਿਕ ਮਾਰਸ਼ਲ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ
ਵਲੰਟੀਅਰ ਸ੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਆਪਦੀ ਸੰਸਥਾ ਚਾਹੇ ਉਹ ਹਸਪਤਾਲ ਹੋਵੇਜਾਂ ਵਿਦਿਅਕ ਸੰਸਥਾ ਜਾਂ ਵਿਉਪਾਰ, ਅਦਾਰਾ, ਉਥੇ ਆਏ ਲੋਕਾਂ ਦੀ ਸੁਰੱਖਿਆ ਤੇ ਬਚਾਓ
ਲਈ ਸੰਸਥਾ ਦੇ ਮੁੱਖੀ ਤੇ ਸਟਾਫ ਦੀ ਜ਼ਿੰਮੇਵਾਰੀ ਹੈ, ਇਸ ਲਈ ਹਰੇਕ ਸੰਸਥਾ ਆਪਣੇ
ਕਾਰੋਬਾਰ ਦੇ ਨਾਲ-ਨਾਲ ਲੋਕਾਂ ਤੇ ਸਟਾਫ ਦੀ ਸੁਰੱਖਿਆ ਤੇ ਬਚਾਓ ਅਤੇ ਸਰਕਾਰੀ ਪ੍ਰਾਪਰਟੀ
ਦੀ ਰੱਖਿਆ ਲਈ ਆਪਣੇ ਸਟਾਫ ਨੂੰ ਸਿਖਿਅਕ ਕਰੇ। ਇਸ ਮੌਕੇ ਹਸਪਤਾਲ ਦੇ ਮੈਡੀਕਲ
ਸੁਪਰਡੈਂਟ ਡਾ. ਅੰਜੂ ਗੁਪਤਾ, ਐਸ.ਐਮ.ਓ. ਡਾ. ਰੇਣੂ ਅਗਰਵਾਲ ਤੇ ਪਰਮਿੰਦਰ ਕੌਰ ਅਤੇ
ਨੋਡਲ ਅਫਸਰ ਡਾ. ਜਗਜੀਤ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸਮੇਂ-ਸਮੇਂ ਸਟਾਫ ਤੇ
ਮਰੀਜ਼ਾਂ ਦੀ ਸੇਫਟੀ ਸਬੰਧੀ ਟਰੇਨਿੰਗ ਪ੍ਰੋਗਰਾਮ ਕਰਦੇ ਰਹਿਣਗੇ।

Be the first to comment

Leave a Reply