ਅੱਗ ਲਾਏ ਜਾਣ ਕਾਰਨ 36 ਵਿਅਕਤੀ ਦੀ ਮੌਤ

Manila : A family grieves as they wait for their daughter's body at the Resorts World Manila complex, Friday, June 2, 2017, in Manila, Philippines. Police say a gunman stormed a crowded Manila casino and used gasoline to set gambling tables on fire, creating clouds of smoke that swept through the crowds and killed dozens of people. AP/PTI Photo(AP6_2_2017_000124A)

ਮਨੀਲਾ –  ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਦੇ ਇਕ ਜੂਆਖ਼ਾਨੇ ਵਿੱਚ ਅੱਜ ਇਕ ਨਕਾਬਪੋਸ਼ ਬੰਦੂਕਧਾਰੀ ਵੱਲੋਂ ਅੱਗ ਲਾਏ ਜਾਣ ਕਾਰਨ 36 ਵਿਅਕਤੀ ਮਾਰੇ ਗਏ। ਹਮਲਾਵਰ ਇਕਦਮ ਜੂਆਖ਼ਾਨੇ ਵਿੱਚ ਦਾਖ਼ਲ ਹੋਇਆ ਤੇ ਉਸ ਕਮਰੇ ਵਿੱਚ ਅੱਗ ਲਾ ਦਿੱਤੀ ਜਿਥੇ ਜੂਏ ਦੀਆਂ ਬਾਜ਼ੀਆਂ ਚੱਲ ਰਹੀਆਂ ਸਨ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦਹਿਸ਼ਤੀ ਹਮਲਾ ਨਹੀਂ ਸੀ। ਇਹ ਘਟਨਾ ਰਿਜ਼ੌਰਟਸ ਵਰਲਡ ਮਨੀਲਾ ਵਿੱਚ ਵਾਪਰੀ। ਦਰਜਨਾਂ ਲੋਕ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਵੱਲੋਂ ਬਚਾਅ ਲਈ ਭੱਜਣ ਕਾਰਨ ਭਗਦੜ ਮੱਚ ਗਈ। ਪੁਲੀਸ ਮੁਤਾਬਕ ਹਮਲਾਵਰ ਨੇ ਆਪਣੀ ਐਮ4 ਅਸਾਲਟ ਰਾਈਫ਼ਲ ਨਾਲ ਗੋਲੀਆਂ ਵੀ ਚਲਾਈਆਂ। ਪੁਲੀਸ ਮੁਖੀ ਰੌਨਾਲਡ ਡੇਲਾ ਰੋਸਾ ਨੇ ਦੱਸਿਆ ਕਿ ਹਮਲੇ ਤੋਂ ਕਰੀਬ ਪੰਜ ਘੰਟੇ ਬਾਅਦ ਕੰਪਲੈਕਸ ਦੇ ਇਕ ਹੋਟਲ ’ਚੋਂ ਹਮਲਾਵਰ ਦੀ ਸੜੀ ਹੋਈ ਲਾਸ਼ ਬਰਾਮਦ ਹੋਈ।

Be the first to comment

Leave a Reply