ਅੱਜ ਤਕ ਐੱਸ. ਜੀ. ਪੀ. ਸੀ. ਦੇ ਕਾਬਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁੱਟ ਵਲੋਂ ਆਪਣੇ ਪੱਤੇ ਨਹੀਂ ਖੋਲੇ ਗਏ

ਪਟਿਆਲਾ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 29 ਨਵੰਬਰ ਨੂੰ ਹੋ ਰਹੇ ਸਲਾਨਾ ਚੋਣਾਂ ਸੰਬੰਧੀ ਚਾਹੇ ਅੱਜ ਤਕ ਐੱਸ. ਜੀ. ਪੀ. ਸੀ. ਦੇ ਕਾਬਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁੱਟ ਵਲੋਂ ਆਪਣੇ ਪੱਤੇ ਨਹੀਂ ਖੋਲੇ ਗਏ ਹਨ ਪਰ ਇਸ ਦੇ ਉਲਟ ਅਕਾਲੀ ਦਲ ਤੋਂ ਬਾਗੀ ਗੁਟ ਦੇ ਮੈਂਬਰਾਂ ਵਲੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ 29 ਨਵੰਬਰ ਤਕ ਪ੍ਰਧਾਨ ਦੀ ਚੋਣ ਲਈ ਆਪਣੇ ਉਮੀਦਵਾਰ ਸੰਬੰਧੀ ਕੋਈ ਠੋਸ ਨੀਤੀ ਬਣਾਈ ਜਾ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੰਥ ਰਤਨ ਜੱਥੇਦਾਰ ਗੁਰਚਰਣ ਸਿੰਘ ਟੋਹੜਾ ਦੇ ਘਰ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਪੱਖ ਦੇ ਮੈਂਬਰਾਂ ਦੀ ਬੈਠਕ ਹੋਈ। ਬੈਠਕ ‘ਚ ਜ਼ਿਲਾ ਪਟਿਆਲਾ, ਫਤਿਹਗੜ੍ਹ ਸਾਹਿਬ, ਹਰਿਆਣਾ ਤੇ ਅੰਬਾਲਾ ਖੇਤਰ ਨਾਲ ਸੰਬੰਧਿਤ ਮੈਂਬਰ ਇੱਕਠੇ ਹੋਏ। ਬੈਠਕ ‘ਚ ਖਾਸ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵੀ ਪਹੁੰਚੇ ਸਨ।

Be the first to comment

Leave a Reply