ਅੱਜ ਤੋਂ ਆਧਾਰ ਕਾਰਡ ਜ਼ਿੰਦਗੀ ਦਾ ਅਹਿਮ ਹਿੱਸਾ

ਨਵੀਂ ਦਿੱਲੀ : ਅੱਜ ਤੋਂ ਆਧਾਰ ਕਾਰਡ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਆਨਲਾਈਨ ਰਿਟਰਨ ਭਰਨ ਤੋਂ ਲੈ ਕੇ ਪਾਸਪੋਰਟ ਬਣਾਉਣ ਦੇ ਲਈ, ਵਜ਼ੀਫ਼ਾ ਲੈਣ ਦੇ ਲਈ ਆਧਾਰ ਨੰਬਰ ਦੇਣਾ ਹੋਵੇਗਾ।

ਪੈੱਨ ਕਾਰਡ ਨੂੰ ਆਧਾਰ ਨਾਲ ਜੋੜਨਾ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਕਈ ਲੋਕਾਂ ਨੇ ਇੱਕ ਤੋਂ ਜ਼ਿਆਦਾ ਪੈੱਨ ਕਾਰਡ ਬਣਾਏ ਹੋਏ ਹਨ ਅਜਿਹਾ ਇਸ ਲਈ ਤਾਂ ਕੀ ਉਹ ਟੈਕਸ ਚੋਰੀ ਕਰ ਸਕਣ। ਪਰ ਹੁਣ ਨਵੇਂ ਕਦਮ ਨਾਲ ਟੈਕਸ ਚੋਰੀ ਕਰਨ ਵਾਲਿਆਂ ਨੂੰ ਫੜਿਆ ਜਾ ਸਕੇਗਾ।

ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਵੀ ਆਧਾਰ ਕਾਰਡ ਜੇਕਰ ਲਿੰਕ ਨਹੀਂ ਕੀਤਾ ਹੋਵੇਗਾ ਤਾਂ ਵਜ਼ੀਫ਼ਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਰੇਲਵੇ ਦੀ ਟਿਕਟ ਉੱਤੇ ਛੋਟ ਲੈਣ ਦੇ ਲਈ ਵੀ ਆਧਾਰ ਕਾਰਡ ਨੰਬਰ ਦੇਣਾ ਹੋਵੇਗਾ। ਰਾਸ਼ਨ ਦੇ ਲਈ ਵੀ ਆਧਾਰ ਦੇਣਾ ਜ਼ਰੂਰੀ ਹੋਵੇਗਾ।

Be the first to comment

Leave a Reply