ਅੱਤਵਾਦੀਆਂ ਦੇ ਲਗਾਤਾਰ ਹਮਲਿਆਂ ਵਿਚ ਪੰਜ ਲੋਕਾਂ ਦੀ ਮੌਤ

ਔਗਾਡੌਗੂ— ਬੁਰਕੀਨਾ ਫਾਸੋ ਦੇ ਉੱਤਰੀ ਪ੍ਰਾਂਤ ਸੋਉਮ ਵਿਚ ਸ਼ੱਕੀ ਅੱਤਵਾਦੀਆਂ ਦੇ ਲਗਾਤਾਰ ਹਮਲਿਆਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਨੇ ਇਹ ਜਾਣਕਾਰੀ ਦਿੱਤੀ। ਡਿਜਿਬੋ ਦੇ ਸਥਾਨਕ ਅਧਿਕਾਰੀਆਂ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਅੱਤਵਾਦੀਆਂ ਨੇ ਬੀਤੀ ਰਾਤ ਸੋਉਮ ਪ੍ਰਾਂਤ ਦੇ ਤਿੰਨ ਵੱਖ-ਵੱਖ ਸਥਾਨਾਂ ‘ਤੇ ਹਮਲਾ ਕੀਤਾ। ਇਹ ਪ੍ਰਾਂਤ ਬੁਰਕੀਨਾ ਫਾਸੋ  ਦੇ ਉੱਤਰ ‘ਚ ਮਾਲੀ ਦੀ ਸਰਹੱਦ ਨੇੜੇ ਵਸਿਆ ਹੋਇਆ ਹੈ। ਇਕ ਸੁਰੱਖਿਆ ਨਿਯਮ ਨੇ ਏ.ਐਫ.ਪੀ. ਦੇ ਹਮਲੇ ਵਿਚ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸੂਤਰ ਨੇ ਦੱਸਿਆ, ਹਮਲਾ ਕਰਨ ਵਾਲੇ ਲੋਕ ਸੰਭਵ ਤੌਰ ‘ਤੇ ਅੱਤਵਾਦੀ ਸਨ। ਉਹ ਮੋਟਰਸਾਈਕਲਾਂ ‘ਤੇ ਸਵਾਰ ਸਨ ਅਤੇ ਇਹ ਵੀ ਸੰਭਵ ਹੈ ਕਿ ਸਾਰੇ ਹਮਲਿਆਂ ਨੂੰ ਇਨ੍ਹਾਂ ਸ਼ੱਕੀ ਅੱਤਵਾਦੀਆਂ ਨੇ ਅੰਜ਼ਾਮ ਦਿੱਤਾ ਹੈ। ਇਕ ਹੋਰ ਸੁਰੱਖਿਆ ਸੂਤਰ ਨੇ ਦੱਸਿਆ ਕਿ ਹਮਲੇ ਵਿੱਚ ਮਾਰੇ ਗਏ ਪੰਜ ਵਿਅਕਤੀ ਜ਼ਿਹਾਦੀ ਸਮਝੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਬੁਰਕੀਨਾ ਫਾਸੋ ਵਿਚ ਜਿਹਾਦੀ 2015 ਦੀ ਸ਼ੁਰੂਆਤ ਤੋਂ ਹੀ ਹਮਲੇ ਕਰਦੇ ਆ ਰਹੇ ਹਨ।

Be the first to comment

Leave a Reply