ਅੱਤਵਾਦੀਆਂ ਨੇ ਛੁੱਟੀ ਆਏ ਫੌਜੀ ਨੂੰ ਕੀਤਾ ਅਗਵਾ

0
44

ਜੰਮੂ–ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਫੌਜ ਦੇ ਇਕ ਜਵਾਨ ਦੇ ਅਗਵਾ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਫੌਜ ਦੇ ਜਵਾਨ ਮੁਹੰਮਦ ਯਾਸੀਨ ਭਟ ਨੂੰ ਕਾਜੀਪੋਰਾ ਚਾਦੁਰਾ ਸਥਿਤ ਉਨ੍ਹਾਂ ਦੇ ਘਰ ਤੋਂ ਸ਼ੱਕੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੈ। ਫਿਲਹਾਲ ਸੁਰੱਖਿਆ ਬਲ ਮੌਕੇ ਉਤੇ ਪਹੁੰਚ ਗਏ ਅਤੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।ਅਗਵਾ ਕੀਤੇ ਗਏ ਜਵਾਨ ਯਾਸੀਨ ਭਟ ਫੌਜ ਦੀ ਜੰਮੂ–ਕਸ਼ਮੀਰ ਲਾਈਟ ਇਫੈਂਟ੍ਰੀ ਨਾਲ ਜੁੜੇ ਹੋਏ ਹਨ।
2017 ਵਿਚ ਵੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਉਸ ਸਮੇਂ ਲਸ਼ਕਰ–ਏ–ਤਾਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੇ ਅਖਨੂਰ ਤੋਂ ਜਵਾਨ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਸੀ।