ਅੱਤਵਾਦੀਆਂ ਵਲੋਂ ਰੱਖੀ ਗਈ ਸ਼ਕਤੀਸ਼ਾਲੀ ਧਮਾਕਾਖੇਜ਼ ਸਮੱਗਰੀ ਨਸ਼ਟ

ਸ਼੍ਰੀਨਗਰ— ਸੁਰੱਖਿਆ ਫੋਰਸਾਂ ਨੇ ਅੱਜ ਸ਼੍ਰੀਨਗਰ-ਜੰਮੂ ਰਾਜ ਮਾਰਗ ‘ਤੇ ਅੱਤਵਾਦੀਆਂ ਵਲੋਂ ਰੱਖੇ ਗਏ ਸ਼ਕਤੀਸ਼ਾਲੀ ਧਮਾਕਾਖੇਜ਼ ਸਮੱਗਰੀ ਦਾ ਪਤਾ ਲਗਾ ਕੇ ਉਸ ਨੂੰ ਨਸ਼ਟ ਕਰ ਦਿੱਤਾ, ਜਿਸ ਨਾਲ ਗਣਤੰਤਰ ਦਿਵਸ ਤੋਂ ਪਹਿਲਾਂ ਇਕ ਵੱਡਾ ਹਾਦਸਾ ਟਲ ਗਿਆ। ਸੂਤਰਾਂ ਮੁਤਾਬਕ ਹਾਈ ਅਲਰਟ ਕਾਰਨ ਸੁਰੱਖਿਆ ਫੋਰਸਾਂ ਨੇ ਗਸ਼ਤ ਦੌਰਾਨ ਤੜਕੇ ਰਾਜ ਮਾਰਗ ‘ਤੇ ਇਕ ਜਗ੍ਹਾ ‘ਤੇ ਪ੍ਰੈਸ਼ਰ ਕੁੱਕਰ ਪਿਆ ਦੇਖਿਆ। ਸੁਰੱਖਿਆ ਫੋਰਸਾਂ ਨੇ ਇਸ ਦੇ ਫੌਰੀ ਬਾਅਦ ਦੋਵਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ। ਬਾਅਦ ਵਿਚ ਮੌਕੇ ‘ਤੇ ਪੁੱਜੇ ਬੰਬ ਨਸ਼ਟ ਕਰਨ ਵਾਲੇ ਦਸਤੇ ਨੇ ਪ੍ਰੈਸ਼ਰ ਕੁੱਕਰ ਵਿਚ ਰੱਖੀ ਧਮਾਕਾਖੇਜ਼ ਸਮੱਗਰੀ (ਆਈ. ਈ. ਡੀ.) ਨੂੰ ਬਿਨਾਂ ਕਿਸੇ ਨੁਕਸਾਨ ਦੇ ਨਸ਼ਟ ਕਰ ਦਿੱਤਾ। ਜੇਕਰ ਸਮਾਂ ਰਹਿੰਦੇ ਧਮਾਕਾਖੇਜ਼ ਸਮੱਗਰੀ ਦਾ ਪਤਾ ਨਾ ਲੱਗਦਾ ਤੇ ਉਸ ਨੂੰ ਨਸ਼ਟ ਨਾ ਕੀਤਾ ਜਾਂਦਾ ਤਾਂ ਜਾਨ-ਮਾਲ ਦਾ ਕਾਫੀ ਨੁਕਸਾਨ ਹੋ ਸਕਦਾ ਸੀ।

Be the first to comment

Leave a Reply