ਅੱਤਵਾਦ ਦੇ ਵਿਰੋਧ ‘ਚ ਹਿੰਦੂ ਸੰਗਠਨਾਂ ਵਲੋਂ ਬੰਦ ਦਾ ਅੰਮ੍ਰਿਤਸਰ ‘ਚ ਦਿਖਿਆ ਅਸਰ

ਅੰਮ੍ਰਿਤਸਰ – ਅਮਰਨਾਥ ਯਾਤਰਾ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਦਿੱਤੇ ਗਏ ਬੰਦ ਦੇ ਐਲਾਨ ਦਾ ਅਸਰ ਅੱਜ ਅੰਮ੍ਰਿਤਸਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ‘ਤੇ ਜ਼ਿਆਦਾਤਰ ਬਜ਼ਾਰ ਬੰਦ ਹਨ ਅਤੇ ਅੰਮ੍ਰਿਤਸਰ ‘ਚ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਹੈ ਅਤੇ ਸਖਤ ਸੁਰੱਖਿਆ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਹੋ ਸਕੇ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ ਏ. ਆਰ. ਪੀ. ਨੂੰ ਤਾਇਨਾਤ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਅਤੇ ਬਾਕੀ ਵਪਾਰਕ ਬਾਜ਼ਾਰ ਬੰਦ ਰਹਿਣਗੇ।
ਉੱਥੇ ਹੀ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਹਿੰਦੂ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦੇ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਨਾਲ ਹੀ ਜੋ ਦੁਕਾਨਾਂ ਬੰਦ ਹਨ ਉਹ ਲੋਕਾਂ ਨੇ ਆਪਣੀ ਮਰਜ਼ੀ ਨਾਲ ਬਿਨ੍ਹਾਂ ਕਿਸੇ ਦਬਾਅ ਦੇ ਬੰਦ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਜੇਕਰ ਇਸ ਸਮੇਂ ਕੋਈ ਗੜਬੜੀ ਕਰਨ ਦਾ ਯਤਨ ਕਰੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Be the first to comment

Leave a Reply