ਆਇਰਲੈਂਡ ਦੇ ਬੈਲਫਾਸਟ ਏਅਰਪੋਰਟ ਉੱਤੇ ਬੀਤੇ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ

ਬੈਲਫਾਸਟ- ਆਇਰਲੈਂਡ ਦੇ ਬੈਲਫਾਸਟ ਏਅਰਪੋਰਟ ਉੱਤੇ ਬੀਤੇ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਪਾਇਲਟ ਨੂੰ ਜਹਾਜ਼ ਦੀ ਕਰੈਸ਼-ਲੈਂਡਿੰਗ ਕਰਵਾਉਣੀ ਪਈ। ਅਸਲ ਵਿੱਚ ਬੈਲਫਾਸਟ ਤੋਂ ਸਕਾਟਲੈਂਡ ਦੇ ਇਨਵਰਨੇਸ ਜਾਣ ਵਾਲੀ ਫਲਾਈਟ ਵਿਚ ਟੇਕ-ਆਫ ਤੋਂ ਬਾਅਦ ਕੁਝ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਪਾਇਲਟ ਨੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਦਾ ਅਗਲਾ ਪਹੀਆ ਲੱਥ ਗਿਆ, ਪਰ ਪਾਇਲਟ ਨੇ ਸੂਬ-ਬੂਝ ਦਿਖਾਉਂਦੇ ਹੋਏ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ। ਫਲਾਈਟ ਬੈਲਫਾਸਟ ਏਅਰਪੋਰਟ ਤੋਂ ਕਰੀਬ ਸਵੇਰੇ 11:30 ਵਜੇ ਉੱਡੀ ਸੀ। ਇਸ ਦੇ 15 ਮਿੰਟ ਬਾਅਦ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ ਤੇ ਪਾਇਲਟ ਨੇ ਇਸ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਰਿਪੋਰਟਸ ਤੋਂ ਪਤਾ ਲੱਗਾ ਹੈ ਕਿ ਉਡਾਣ ਭਰਨ ਦੇ ਵਕਤ ਜਹਾਜ਼ ਦੇ ਲੈਂਡਿੰਗ ਗੀਅਰਸ ਖ਼ਰਾਬ ਹੋ ਗਏ ਸਨ, ਜਿਸ ਪਿੱਛੋਂ ਪਾਇਲਟ ਨੂੰ ਜਹਾਜ਼ ਬੈਲਫਾਸਟ ਏਅਰਪੋਰਟ ਵੱਲ ਵਾਪਸ ਲਿਜਾਣਾ ਪਿਆ। ਓਥੇ ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਕਰੀਬ 2 ਘੰਟੇ ਜਹਾਜ਼ ਨੂੰ ਅਸਮਾਨ ਵਿਚ ਉਡਾਇਆ ਤਾਂ ਕਿ ਉਸ ਦਾ ਫਿਊਲ ਖਤਮ ਹੋ ਜਾਵੇ ਅਤੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

Be the first to comment

Leave a Reply