ਆਈਐੱਸਆਈਐੱਸ ਖ਼ਿਲਾਫ਼ ਚੱਲ ਰਹੀ ਜੰਗ ਨਾਲ ਜੁੜੀ ਇਕ ਖ਼ਬਰ ਤੁਹਾਨੂੰ ਹੈਰਾਨ ਕਰ ਦੇਵੇਗੀ

ਚੰਡੀਗੜ੍ਹ : ਸੀਰੀਆ ‘ਚ ਇਸਲਾਮਿਕ ਸਟੇਟ (ਆਈਐੱਸਆਈਐੱਸ) ਖ਼ਿਲਾਫ਼ ਚੱਲ ਰਹੀ ਜੰਗ ਨਾਲ ਜੁੜੀ ਇਕ ਖ਼ਬਰ ਤੁਹਾਨੂੰ ਹੈਰਾਨ ਕਰ ਦੇਵੇਗੀ। ਇਹ ਆਈਐੱਸ ਅੱਤਵਾਦੀ ਲੜਾਈ ‘ਚ ਮਰਨ ਤੋਂ ਬਾਅਦ ਜੰਨਤ ‘ਚ ਹੂਰਾਂ ਨੂੰ ਮਿਲਣ ਦੀ ਆਸ ਰੱਖਦੇ ਹਨ ਤੇ ਉਨ੍ਹਾਂ ਲਈ ਕੱਪੜਿਆਂ ਦਾ ਪ੍ਰਬੰਧ ਕਰ ਕੇ ਜਾਂਦੇ ਹਨ।

ਇਸ ਜੰਗ ‘ਚ ਆਈਐੱਸਐੱਸ ਦਾ ਸਾਹਮਣਾ ਕਰ ਰਹੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਈ ਆਤਮਘਾਤੀ ਹਮਲਿਆਂ ਦੀਆਂ ਜੇਬਾਂ ‘ਚੋਂ ਔਰਤਾਂ ਦੇ ਵਿਸ਼ੇਸ਼ ਕੱਪੜੇ ਮਿਲੇ ਹਨ। ਸੀਰੀਆਈ ਫ਼ੌਜ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਕਈ ਜੇਹਾਦੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਕੱਪੜੇ ਜੰਨਤ ਦੀਆਂ ਕੁਆਰੀਆਂ ਹੂਰਾਂ ਲਈ ਲੈ ਕੇ ਜਾ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਜੇਹਾਦ ‘ਚ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਜੰਨਤ ਨਸੀਬ ਹੋਵੇਗੀ ਤੇ ਉਸ ਜੰਨਤ ‘ਚ ਉਨ੍ਹਾਂ ਨੂੰ ਹੂਰਾਂ ਮਿਲਣਗੀਆਂ। ਜਿਹੜੀਆਂ ਕੁਆਰੀਆਂ ਹੋਣਗੀਆਂ। ਉਹ ਉਨ੍ਹਾਂ ਨੂੰ ਇਹ ਕੱਪੜੇ ਤੋਹਫ਼ੇ ‘ਚ ਦੇਣਗੇ।

ਅੱਤਵਾਦੀਆਂ ਦੇ ਇਸ ਇੰਕਸਾਫ਼ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਅੱਤਵਾਦੀਆਂ ਦਾ ਕਿਸ ਤਰ੍ਹਾਂ ਬ੍ਰੇਨਵਾਸ਼ ਕੀਤਾ ਜਾਂਦਾ ਹੈ। ਉਹ ਜੰਨਤ ‘ਚ ਹੂਰਾਂ ਨੂੰ ਮਿਲਣ ਦੀ ਆਸ ਲੈ ਕੇ ਆਤਮਘਾਤੀ ਹਮਲਿਆਂ ‘ਚ ਆਪਣੀ ਜਾਨ ਗੁਆਉਣ ਲਈ ਤਿਆਰ ਹੋ ਜਾਂਦੇ ਹਨ। ਸੀਰੀਆ ‘ਚ ਇਸਲਾਮਿਕ ਸਟੇਟ (ਆਈਐੱਸਆਈਐੱਸ) ਖ਼ਿਲਾਫ਼ ਜਾਰੀ ਜੰਗ ‘ਚ ਲੜ ਰਹੇ ਕਈ ਸੀਰੀਆਈ ਕਮਾਂਡਰਾਂ ਤੇ ਜਨਰਲਾਂ ਦਾ ਕਹਿਣਾ ਹੈ ਕਿ ਅਸਲ ‘ਚ ਇਨ੍ਹਾਂ ਨੌਜਵਾਨ ਅੱਤਵਾਦੀਆਂ ਦੇ ਦਿਮਾਗ਼ ‘ਚ ਜੇਹਾਦ ‘ਚ ਮਾਰੇ ਜਾਣ ‘ਤੇ ਜੰਨਤ ਮਿਲਣ ਦੇ ਸੁਪਨੇ ਦਿਖਾਏ ਜਾਂਦੇ ਹਨ।

ਉਨ੍ਹਾਂ ਨੂੰ ਜੰਨਤ ਦੀ ਜਿਹੜੀ ਤਸਵੀਰ ਪੇਸ਼ ਕੀਤੀ ਜਾਂਦੀ ਹੈ ਉਹ ਖ਼ੁਸ਼ਹਾਲੀ ਤੇ ਖੂਬਸੂਰਤੀ ਦਾ ਅਜਿਹਾ ਬਿਰਤਾਂਤ ਹੁੰਦਾ ਕਿ ਇਹ ਨੌਜਵਾਨ ਆਪਣੀ ਜਾਨ ਤਕ ਦਾਅ ‘ਤੇ ਲਗਾ ਦਿੰਦੇ ਹਨ। ਫ਼ੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਦਿਨਾਂ ‘ਚ ਇਸ ਜੰਗ ਦਾ ਫ਼ੈਸਲਾ ਹੋ ਜਾਵੇਗਾ। ਉਨ੍ਹਾਂ ਮੁਤਾਬਕ ਆਈਐੱਸ ਨੂੰ ਇੱਥੇ ਹਰਾਉਣ ਲਈ ਹੁਣ ਸਿਰਫ਼ 30 ਦਿਨ ਹੋਰ ਚਾਹੀਦੇ ਹਨ।

Be the first to comment

Leave a Reply

Your email address will not be published.


*