-ਆਈ. ਆਰ. ਸੀ. ਟੀ. ਸੀ. ਹੋਟਲ ਵੰਡ ਮਾਮਲੇ ‘ਚ ਲਾਲੂ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ

ਨਵੀਂ ਦਿੱਲੀ-ਆਈ. ਆਰ. ਸੀ. ਟੀ. ਸੀ. ਹੋਟਲ ਵੰਡ ਮਾਮਲੇ ‘ਚ ਲਾਲੂ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਨਾਲ ਜੁੜੀ ਲਾਲੂ ਤੇ ਉਨ੍ਹਾਂ ਦੇ ਪਰਿਵਾਰ ਦੀ 3 ਏਕੜ ਜ਼ਮੀਨ ਨੂੰ ਜ਼ਬਤ ਕਰ ਲਿਆ। ਪਟਨਾ ਸਥਿਤ ਇਸ ਸੰਪਤੀ ਦੀ ਕੀਮਤ 45 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।ਈ. ਡੀ. ਦੇ ਸੂਤਰਾਂ ਅਨੁਸਾਰ ਇਹ ਜ਼ਮੀਨ ਲਾਲੂ ਯਾਦਵ ਦੇ ਪਰਿਵਾਰ ਦੇ ਲੋਕਾਂ ਦੇ ਨਾਂਅ ਸੀ ਅਤੇ ਇਸ ‘ਤੇ ਸ਼ਾਪਿੰਗ ਮਾਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।ਈ. ਡੀ. ਨੇ ਫ਼ਿਲਹਾਲ ਇਸ ਜ਼ਮੀਨ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਆਪਣੇ ਕਬਜ਼ੇ ‘ਚ ਲਿਆ ਹੈ। ਪਿਛਲੇ ਹਫ਼ਤੇ ਹੀ ਕੇਂਦਰੀ ਏਜੰਸੀ ਨੇ ਇਸ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਲਾਲੂ ਦੇ ਬੇਟੇ ਤੇਜੱਸਵੀ ਯਾਦਵ ਤੋਂ ਵੀ ਪੁੱਛਗਿੱਛ ਕੀਤੀ ਸੀ। ਏਜੰਸੀ ਨੇ ਜੁਲਾਈ ‘ਚ ਲਾਲੂ, ਉਨ੍ਹਾਂ ਦੇ ਪਰਿਵਾਰ ਤੇ ਹੋਰਾਂ ਿਖ਼ਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

Be the first to comment

Leave a Reply