ਆਈ.ਏ.ਐੱਸ. ਡਾ. ਸੁਮਿਤਾ ਮਿਸ਼ਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ‘ਚ ਹੋਵੇਗੀ ਸ਼ਾਮਲ

ਪੰਚਕੂਲਾ — 28 ਸਾਲਾਂ ਤੋਂ ਹਰਿਆਣਾ ‘ਚ ਸੇਵਾਵਾਂ ਦੇ ਰਹੀ ਸੀਨੀਅਰ ਅਧਿਕਾਰੀ ਆਈ.ਏ.ਐੱਸ. ਡਾ. ਸੁਮਿਤਾ ਮਿਸ਼ਰਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ‘ਚ ਸ਼ਾਮਲ ਹੋਵੇਗੀ। ਸੂਬਾ ਸਰਕਾਰ ਨੇ ਮੰਗਲਵਾਰ ਨੂੰ 1990 ਬੈਂਚ ਦੀ ਇਸ ਅਧਿਕਾਰੀ ਨੂੰ ਕੇਂਦਰ ‘ਚ ਭੇਜਣ ‘ਤੇ ਮੁਹਰ ਲਗਾ ਦਿੱਤੀ ਗਈ ਹੈ। ਸੁਮਿਤਾ ਮਿਸ਼ਰਾ ਹੁਣ ਨੀਤੀ ਕਮਿਸ਼ਨ ਦੇ ਤਹਿਤ ਦਿੱਲੀ ‘ਚ ਪ੍ਰਧਾਨ ਮੰਤਰੀ ਦੀ ਵਿੱਤੀ ਸਲਾਹਕਾਰ ਕੌਂਸਲ ‘ਚ ਸੰਯੁਕਤ ਸਕੱਤਰ ਵਜੋਂ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਉਹ ਮੁੱਖ ਮੰਤਰੀ ਮਨੋਹਰ ਲਾਲ ਦੀ ਐਡੀਸ਼ਨਲ ਸਕੱਤਰ ਵੀ ਰਹਿ ਚੁੱਕੀ ਹੈ। ਡਾ. ਸੁਮਿਤਾ ਮਿਸ਼ਰਾ ਦਾ ਜਨਮ 30 ਜਨਵਰੀ 1966 ਨੂੰ ਲਖਨਊ ‘ਚ ਹੋਇਆ। ਉਨ੍ਹਾਂ ਦੀ ਮਾਤਾ ਡਾ. ਪੀ.ਕੇ. ਮਿਸ਼ਰਾ ਅਤੇ ਪਿਤਾ ਡਾ. ਐਨ.ਸੀ. ਮਿਸ਼ਰਾ ਡਾਕਟਰ ਸਨ। ਲਖਨਊ ਦੇ ਲੋਰੇਟੋ ਕਾਨਵੇਂਟ ਸਕੂਲ ਤੋਂ ਪ੍ਰਾਇਮਰੀ ਸਿੱਖਿਆ ਪ੍ਰਾਪਤ ਕੀਤੀ। ਬੀ.ਏ. ਅਤੇ ਐੱਮ.ਏ. ਦੀ ਪੜ੍ਹਾਈ ਲਖਨਊ ਯੂਨੀਵਰਸਿਟੀ ਤੋਂ ਪੂਰੀ ਕਰਨ ਤੋਂ ਬਾਅਦ 1990 ‘ਚ ਉਨ੍ਹਾਂ ਦਾ ਭਾਰਤੀ ਪ੍ਰਸ਼ਾਸਨਿਕ ਸੇਵਾ(ਆਈ.ਏ.ਐੱਸ.) ਵਿਚ ਚੋਣ ਹੋਈ । ਇਸ ਤੋਂ ਬਾਅਦ ਤੋਂ ਉਹ ਹਰਿਆਣਾ ਸਰਕਾਰ ਵਿਚ ਮਹੱਤਵਪੂਰਨ ਅਹੁਦਿਆਂ ‘ਤੇ ਜ਼ਿੰਮੇਵਾਰੀਆਂ ਨਿਭਾ ਰਹੀ ਹੈ।

Be the first to comment

Leave a Reply