ਆਈ.ਟੀ.ਆਈਆਂ ਦੇ ਸਲਾਨਾ ਸੈਸ਼ਨ ਜੂਨ ਤੋਂ ਮਈ ਕਰਨ ਲਈ ਕੇਂਦਰ ਨਾਲ ਜਲਦ ਕੀਤੀ ਜਾਵੇਗੀ ਗੱਲਬਾਤ -: ਚੰਨੀ

ਚੰਡੀਗੜ੍ਹ  : ਪੰਜਾਬ ਸਰਕਾਰ ਵਲੋਂ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਸਲਾਨ ਸੈਸ਼ਨ ਅਗਸਤ ਤੋਂ ਜੁਲਾਈ ਹੋਣ ਕਾਰਨ ਹਰ ਸਾਲ ਅਨੇਕਾਂ ਵਿਦਿਆਰਥੀ ਉਚੇਰੀ ਸਿੱਖਿਆ ਲਈ ਤਕਨੀਕੀ ਸਿੱਖਿਆ ਅਦਾਰਿਆਂ ਦੇ ਡਿਪਲੋਮਾਂ ਕੋਰਸਾਂ ਵਿਚ ਦਾਖਲਾ ਲੈਣ ਤੋਂ ਵਾਝੇ ਰਹਿ ਜਾਂਦੇ ਹਨ।ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਕੇਦਰ ਸਰਾਕਰ ਨਾਲ ਗੱਲਬਤ ਕੀਤੀ ਜਾਵੇਗੀ ਕਿ ਆਈ.ਟੀ.ਆਈ ਦਾ ਸਲਾਨਾ ਸੈਸ਼ਨ ਜੂਨ ਤੋਂ ਮਈ ਕੀਤਾ ਜਾ ਸਕੇ।ਅੱਜ ਇੱਥੇ ਤਕਨੀਕੀ ਸਿੱਖਿਆ ਮੁਲਾਜ਼ਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੱਦਿਆਂ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਡਿਪਲੋਮਾਂ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦਾ ਇੱਕ ਸਾਲ ਬਚਾਉਣ ਲਈ ਇਹ ਬਹੁਤ ਜਰੂਰੀ ਹੈ ਕਿ ਆਈ.ਟੀ.ਆਈ ਦੇ ਸੈਸ਼ਨ ਦਾ ਸਮਾਂ ਠੀਕ ਕੀਤਾ ਜਾਵੇ।
ਸ. ਚੰਨੀ ਨੇ ਦੱਸਿਆ ਕਿ ਹੋ ਇਹ ਰਿਹਾ ਹੈ ਕਿ ਤਕਨੀਕੀ ਸਿੱਖਿਆ ਅਦਾਰਿਆਂ ਵਿਚ ਦਾਖਲੇ ਜੂਨ ਤੋਂ ਜੁਲਾਈ ਮਹੀਨੇ ਤੱਕ ਕੀਤੇ ਜਾਂਦੇ ਹਨ ਜਦਕਿ ਆਈ.ਟੀ.ਆਈ ਦਾ ਸੈਸ਼ਨ ਜੁਲਾਈ ਵਿਚ ਖਤਮ ਹੁੰਦਾ ਹੈ, ਜਿਸ ਤੋਂ ਲਗਭਗ ਇੱਕ ਮਹੀਨਾ ਬਅਦ ਵਿਦਿਆਰਥੀਆਂ ਦਾ ਨਤੀਜਾ ਆਉਂਦਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਤੱਕ ਆਈ.ਟੀ.ਆਈ ਵਿਦਿਆਰਥੀਆਂ ਦਾ ਨਤੀਜਾ ਐਲਾਨਿਆਂ ਜਾਂਦਾ ਹੈ ਉਦੋਂ ਤੱਕ ਤਕਨੀਕੀ ਸਿੱਖਿਆ ਅਦਾਰਿਆਂ ਦੇ ਡਿਪਲੋਮਾਂ ਕੋਰਸਾਂ ਦੇ ਦਾਖਲਿਆਂ ਦੀਆਂ ਮਿਤੀਆਂ ਲੰਘ ਚੁੱਕੀਆਂ ਹੂੰਦੀਆਂ ਹਨ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਇਸ ਦਾ ਹੱਲ ਕਰਵਾਉਣ ਲਈ ਕੇਂਦਰ ਸਰਾਕਰ ਕੋਲ ਉਠਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਾਕਰ ਵਲੋਂ ਵਿਦਿਆਰਥੀਆਂ ਦੀ ਪੜਾਈ ਦਾ ਕੀਮਤੀ ਇੱਕ ਸਾਲ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਆਈ.ਟੀ.ਆਈ ਮੁਲਾਜ਼ਮ ਜਥੇਬੰਦੀ ਨੇ ਆਈ.ਟੀ.ਆਈ ਵਿਦਿਆਰਥੀਆਂ ਲਈ ਖੇਡ ਗ੍ਰੇਡਏਸ਼ਨ ਸਿਸਟਮ ਲਾਗੂ ਕਰਵਾਉਣ ਅਤੇ ਅੰਤਰ ਰਾਜ ਆਈ.ਟੀ.ਆਈ ਖੇਡਾਂ ਕਰਵਾਉਣ ਦਾ ਸੁਝਾਅ ਵੀ ਪੇਸ਼ ਕੀਤਾ।ਇਸ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਵਿੀ ਵਿਭਾਗ ਵਲੋਂ ਉਪਰਾਲੇ ਕੀਤੇ ਜਾਣਗੇ।

Be the first to comment

Leave a Reply