ਆਈ.ਪੀ.ਐੱਲ. ਦੇ ਨਵੇਂ ਸੀਜ਼ਨ ਨੂੰ ਲੈ ਕੇ ਵੀ ਗੰਭੀਰ ਨੇ ਆਪਣੀ ਗੱਲ ਰੱਖੀ

ਨਵੀਂ ਦਿੱਲੀ— ਮੌਜੂਦਾ ਰਣਜੀ ਸੀਜ਼ਨ ਵਿਚ ਦਿੱਲੀ ਲਈ ਸ਼ਾਨਦਾਰ ਪ੍ਰਰਦਸ਼ਨ ਕਰਨ ਵਾਲੇ ਗੌਤਮ ਗੰਭੀਰ ਨੇ ਅੱਜ ਵੀ ਵਾਪਸੀ ਦੀ ਉਮੀਦ ਨਹੀਂ ਛੱਡੀ ਹੈ। ਗੰਭੀਰ ਦਾ ਮੰਨਣਾ ਹੈ ਕਿ ਕ੍ਰਿਕਟ ਦੇ ਮੈਦਾਨ ਉੱਤੇ ਮੇਰਾ ਕੰਮ ਦੌੜਾਂ ਬਣਾਉਣਾ ਹੈ ਅਤੇ ਮੈਂ ਉਸੀ ਉੱਤੇ ਧਿਆਨ ਦੇ ਰਿਹਾ ਹਾਂ।ਭਾਰਤ ਨੂੰ ਦੋ ਵਾਰ ਵਿਸ਼ਵ ਕੱਪ ਦਿਵਾਉਣ ਵਾਲੇ ਇਸ ਬੱਲੇਬਾਜ਼ ਨੇ ਆਪਣੀ ਬੱਲੇਬਾਜ਼ੀ ਅਤੇ ਭਵਿੱਖ ਨੂੰ ਲੈ ਕੇ ਖੁੱਲ ਕੇ ਗੱਲਾਂ ਕੀਤੀਆਂ ਹਨ। ਗੰਭੀਰ ਨੇ ਕਿਹਾ, ”ਕ੍ਰਿਕਟ ਦੇ ਮੈਦਾਨ ਉੱਤੇ ਮੇਰਾ ਕੰਮ ਦੌੜਾਂ ਬਣਾਉਣਾ ਹੈ, ਇਹੀ ਇਕ ਕੰਮ ਹੈ ਜੋ ਮੈਂ ਕਰ ਸਕਦਾ ਹਾਂ। ਕਿਸੇ ਹੋਰ ਚੀਜ਼ ਉੱਤੇ ਮੇਰਾ ਕੋਈ ਕਾਬੂ ਨਹੀਂ ਹੈ। ਜਿਸ ਦਿਨ ਮੇਰੇ ਬੱਲੇ ਤੋਂ ਦੌੜਾਂ ਆਉਣੀਆਂ ਬੰਦ ਹੋ ਜਾਣਗੀਆਂ ਮੈਂ ਸੰਨਿਆਸ ਉੱਤੇ ਵਿਚਾਰ ਕਰ ਲਵਾਂਗਾ।”ਆਈ.ਪੀ.ਐੱਲ. ਦੇ ਨਵੇਂ ਸੀਜ਼ਨ ਨੂੰ ਲੈ ਕੇ ਵੀ ਗੰਭੀਰ ਨੇ ਆਪਣੀ ਗੱਲ ਰੱਖੀ। ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਨਵੇਂ ਸੀਜ਼ਨ ਵਿਚ ਦਿੱਲੀ ਡੇਅਰਡੇਵਿਲਸ ਦੀ ਕਮਾਨ ਸੰਭਾਲ ਸਕਦੇ ਹਨ। ਇਸ ਉੱਤੇ ਗੰਭੀਰ ਨੇ ਕਿਹਾ ਦਿੱਲੀ ਮੇਰਾ ਹੋਮਟਾਊਨ ਹੈ ਜਦੋਂ ਕਿ ਕੋਲਕਾਤਾ ਮੇਰੇ ਦਿਲ ਦੇ ਬਹੁਤ ਕਰੀਬ ਹੈ।ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿਚ ਇਹ ਖਬਰ ਚੱਲ ਰਹੀ ਸੀ ਕਿ ਨਵੇਂ ਸੀਜ਼ਨ ਵਿਚ ਕੋਲਕਾਤਾ ਨਾਈਟ ਰਾਈਡਰ ਗੰਭੀਰ ਨੂੰ ਰਿਟੇਨ ਨਹੀਂ ਕਰੇਗੀ। ਅਜਿਹੇ ਵਿਚ ਗੰਭੀਰ ਕੋਲ ਹੋਮ ਟੀਮ ਦਿੱਲੀ ਨਾਲ ਜੁੜਣ ਦਾ ਵਿਕਲਪ ਖੁੱਲ੍ਹਿਆ ਹੋਇਆ ਹੈ।ਗੰਭੀਰ ਸਾਲ 2011 ਵਿਚ ਕੇ.ਕੇ.ਆਰ. ਨਾਲ ਜੁੜੇ ਸਨ। ਗੰਭੀਰ ਦੀ ਕਪਤਾਨੀ ਵਿਚ ਕੇ.ਕੇ.ਆਰ. ਦੀ ਟੀਮ ਨੇ ਸਾਲ 2012 ਅਤੇ 2014 ਵਿਚ ਆਈ.ਪੀ.ਐੱਲ. ਦਾ ਖਿਤਾਬ ਆਪਣੇ ਨਾਮ ਕੀਤਾ।

Be the first to comment

Leave a Reply