ਆਉਂਦੇ ਸਾਲ ਰਾਜ ਸਭਾ ‘ਚ ਵੀ ਹੋਵੇਗਾ ਮੋਦੀ ਰਾਜ, ਬਹੁਮਤ ਦੇ ਨੇੜੇ ਪੁੱਜੀ ਐੱਨ.ਡੀ.ਏ.

ਨਵੀਂ ਦਿੱਲੀ  : ਦੇਸ਼ ਦੇ ਗੈਰ-ਭਾਜਪਾ ਸ਼ਾਸਤ ਰਾਜਾਂ ‘ਚ ਸਿਆਸੀ ਖਿੱਚ-ਥੂਹ ਜਾਰੀ ਹੈ ਤਾਂ ਯੂ.ਪੀ. ਅਤੇ ਗੁਜਰਾਤ ਵਰਗੇ ਭਾਜਪਾ ਸ਼ਾਸਤ ਰਾਜਾਂ ‘ਚ ਵੀ ਵਿਰੋਧੀ ਨੇਤਾਵਾਂ ਨੂੰ ਤੋੜ ਕੇ ਹਰ ਹਾਲ ‘ਚ ਐੱਨ.ਡੀ.ਏ. ਦਾ ਕੁਨਬਾ ਵਧਾਇਆ ਜਾ ਰਿਹਾ ਹੈ। ਇਨ੍ਹਾਂ ਸਾਰੇ ਸਿਆਸੀ ਉੱਠਕ-ਪਟਕ ਦੇ ਪਿੱਛੇ ਸਿਰਫ ਅਤੇ ਸਿਰਫ ਇਕ ਹੀ ਮਕਸਦ ਹੈ ਅਤੇ ਉਹ ਹੈ ਰਾਜ ਸਭਾ ‘ਚ ਐੱਨ.ਡੀ.ਏ. ਦਾ ਵਾਧਾ ਜੋ ਕਰੀਬ-ਕਰੀਬ ਪੂਰਾ ਹੋਣ ਹੀ ਵਾਲਾ ਹੈ। ਯੂ.ਪੀ. ‘ਚ ਆਉਣ ਵਾਲੀਆਂ ਰਾਜ ਸਭਾ ਚੋਣਾਂ ‘ਚ ਐੱਨ.ਡੀ.ਏ. ਪੂਰੀ ਤਰ੍ਹਾਂ ਉੱਚ ਸਦਨ ‘ਚ ਬਹੁਮਤ ਆ ਜਾਵੇਗਾ ਅਤੇ ਇਹੀ ਨਰਿੰਦਰ ਮੋਦੀ ਵੱਲੋਂ ਤੈਅ ਸਭ ਤੋਂ ਵੱਡਾ ਮਕਸਦ ਮੰਨਿਆ ਜਾ ਰਿਹਾ ਹੈ। ਹੁਣ ਹਾਲਾਤ ਸਾਫ਼ ਹੋ ਗਏ ਹਨ ਕਿ ਅਪ੍ਰੈਲ 2018 ਤੱਕ ਰਾਜ ਸਭਾ ‘ਚ ਮੋਦੀ ਰਾਜ਼ ਹੋ ਕੇ ਹੀ ਰਹੇਗਾ। ਰਾਜ ਸਭਾ ‘ਚ 245 ਸੰਸਦ ਮੈਂਬਰ ਹੁੰਦੇ ਹਨ ਅਤੇ ਇੱਥੇ ਬਹੁਮਤ ਲਈ 123 ਸੰਸਦ ਮੈਂਬਰਾਂ ਦੀ ਲੋੜ ਹੈ। ਮੌਜੂਦਾ ਸਮੇਂ ‘ਚ ਐੱਨ.ਡੀ.ਏ. ਕੋਲ ਅਤੇ ਆਜ਼ਾਦ ਸੰਸਦ ਮੈਂਬਰਾਂ ਨੂੰ ਮਿਲਾਉਣ ਤੋਂ ਬਾਅਦ 121 ਸੰਸਦ ਮੈਂਬਰਾਂ ਦਾ ਸਾਥ ਹੈ, ਜੋ ਬਹੁਮਤ ਦੇ ਬੇਹੱਦ ਕਰੀਬ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰਣਨੀਤੀਆਂ ‘ਤੇ ਚੱਲ ਕੇ ਪਾਰਟੀ ਆਉਣ ਵਾਲੇ ਸਮੇਂ ‘ਚ ਯੂ.ਪੀ. ਦੀਆਂ 9 ਸੀਟਾਂ ‘ਚੋਂ ਘੱਟੋ-ਘੱਟ 8 ਸੀਟਾਂ ‘ਤੇ ਕਬਜ਼ਾ ਜਮਾ ਸਕਦੀ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ‘ਚ 4 ਸੀਟਾਂ ਨਾਮਜ਼ਦ ਮੈਂਬਰਾਂ ਦੀਆਂ ਵੀ ਖਾਲੀਆਂ ਹੋਣਗੀਆਂ। ਇਹ ਸਾਰੀਆਂ ਦੀਆਂ ਸਾਰੀਆਂ ਸੀਟਾਂ ਭਾਜਪਾ ਦੀਆਂ ਹੀ ਹੋਣਗੀਆਂ।
ਮਾਨਸੂਨ ਸੈਸ਼ਨ ਦੇ ਆਖਰ ‘ਚ ਹਾਸਲ ਹੋ ਸਕਣ ਵਾਲੀ ਇਹ ਜਿੱਤ ਭਾਜਪਾ ਲਈ ਵੱਡੇ ਮੌਕੇ ਦੀ ਤਰ੍ਹਾਂ ਹੋਵੇਗੀ, ਜਿਸ ਤੋਂ ਬਾਅਦ ਪਾਰਟੀ ਆਪਣੇ ਮਕਸਦਾਂ ਦੀ ਪੂਰਤੀ ਲਈ ਨੀਤੀਆਂ ਬਣਾਉਣ ‘ਚ ਕਿਸੇ ਤਰ੍ਹਾਂ ਦੀਆਂ ਪਰੇਸ਼ਾਨੀ ਨਹੀਂ ਛੱਲੇਗੀ। ਲੋਕ ਸਭਾ ‘ਚ ਐੱਨ.ਡੀ.ਏ. ਕੋਲ ਪਹਿਲਾਂ ਤੋਂ ਹੀ ਪ੍ਰਚੰਡ ਬਹੁਮਤ ਹੈ। ਬਿਹਾਰ ‘ਚ ਉਸ ਨੂੰ ਥੋੜ੍ਹਾ ਝਟਕਾ ਲੱਗ ਸਕਦਾ ਹੈ। ਇੱਥੇ ਅਗਲੇ ਸਾਲ 6 ਸੀਟਾਂ ਦੀਆਂ ਚੋਣਾਂ ਹਨ, ਜਿਸ ‘ਚੋਂ 2 ਭਾਜਪਾ ਦੀਆਂ ਅਤੇ 4 ਸੀਟਾਂ ਜਨਤਾ ਦਲ (ਯੂ) ਦੀਆਂ ਹਨ ਪਰ ਕਾਂਗਰਸ ਅਤੇ ਰਾਜਦ ਮਿਲ ਕੇ ਇਸ ‘ਚੋਂ 3 ਸੀਟਾਂ ਖੋਹ ਸਕਦੇ ਹਨ। ਇਸ ਸਮੇਂ ਐੱਨ.ਡੀ.ਏ. ਕੋਲ 89 ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਹੁਣ ਜਨਤਾ ਦਲ (ਯੂ) ਦੇ 10 ਸੰਸਦ ਮੈਂਬਰ ਐੱਨ.ਡੀ.ਏ. ਨਾਲ ਆ ਗਏ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਸਾਬਕਾ ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਦੇ ਦਿਹਾਂਤ ਨਾਲ ਖਾਲੀ ਹੋਈ ਸੀਟ ਨੂੰ ਵੀ ਉੱਪ ਚੋਣਾਂ ‘ਚ ਭਾਜਪਾ ਨੇ ਜਿੱਤ ਲਿਆ ਹੈ। ਉੱਥੇ ਹੀ ਗੁਜਰਾਤ ਤੋਂ ਇਕ ਸੀਟ ਕਾਂਗਰਸ ਤੋਂ ਖੋਹਣ ਤੋਂ ਬਾਅਦ ਐੱਨ.ਡੀ.ਏ. ਸੰਸਦ ਮੈਂਬਰਾਂ ਦੀ ਗਿਣਤੀ 91 ਤੱਕ ਪੁੱਜ ਗਈ ਹੈ।

Be the first to comment

Leave a Reply