ਆਖਰੀ ਮੈਚ ’ਚ ਭਾਰਤ ਦੀ ਠੋਕਵੀਂ ਜਿੱਤ

ਕਿੰਗਸਟਨ –  ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਪੰਜਵੇਂ ਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ’ਚ ਇੱਥੇ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 3-1 ਨਾਲ ਜਿੱਤ ਲਈ ਹੈ। ਭਾਰਤ ਵੱਲੋਂ ਵਾਪਸੀ ਕਰ ਰਹੇ ਮੁਹੰਮਦ ਸ਼ਮੀ (48 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਉਮੇਸ਼ ਯਾਦਵ (53 ਦੌੜਾਂ ’ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਅੱਗੇ ਵੈਸਟ ਇੰਡੀਜ਼ ਦੀ ਟੀਮ ਨੌਂ ਵਿਕਟਾਂ ਦੇ ਨੁਕਸਾਨ ’ਤੇ 205 ਦੌੜਾਂ ਹੀ ਬਣਾ ਸਕੀ। ਵੈਸਟ ਇੰਡੀਜ਼ ਵੱਲੋਂ ਸ਼ਾਈ ਹੋਪ ਨੇ 98 ਗੇਂਦਾਂ ’ਚ ਪੰਜ ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 51 ਦੌੜਾਂ ਬਣਾਈਆਂ ਜਦਕਿ ਉਸ ਦੇ ਭਰਾ ਕਾਈਲ ਹੋਪ ਨੇ 46, ਕਪਤਾਨ ਜੇਸਨ ਹੋਲਡਰ ਨੇ 36 ਅਤੇ ਰੋਵਮੈਨ ਪਾਵੇਲ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਜਵਾਬ ’ਚ ਭਾਰਤ ਨੇ ਕੋਹਲੀ (ਨਾਬਾਦ 111) ਦੀ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ (51 ਗੇਂਦਾਂ ’ਚ 39 ਦੌੜਾਂ) ਨਾਲ ਦੂਜੀ ਵਿਕਟ ਲਈ 79 ਅਤੇ ਦਿਨੇਸ਼ ਕਾਰਤਿਕ (52 ਗੇਂਦਾਂ ’ਚ ਨਾਬਾਦ 50) ਨਾਲ ਤੀਜੇ ਵਿਕਟ ਲਈ 122 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ 36.5 ਓਵਰਾਂ ’ਚ ਦੋ ਵਿਕਟਾਂ ’ਤੇ 206 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

Be the first to comment

Leave a Reply