ਆਠਵੇਂ ਸਿਆਟਲ ਖੇਡ ਕੈਂਪ ਦਾ ਸ਼ੁੰਭ ਆਰੰਭ ਅਰਦਾਸ ਕਰਕੇ ਕੀਤਾ

ਸਿਆਟਲ -(ਗੁਰਚਰਨ ਸਿੰਘ ਢਿੱਲੋਂ) ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹਰਕੇ ਸਾਲ ਦੀ ਤਰ੍ਹਾਂ ਅੱਠਵੇ ਸਿਆਟਲ ਖੇਡ ਖੇਡ ਦਾ ਸ਼ੁੰਭ-ਆਰੰਭ ਭਾਈ ਦਲਜੀਤ ਸਿੰਘ ਨੇ ਅਰਦਾਸ ਕਰਕੇ ਕੀਤਾ ਜਿਥੇ 100 ਤੋਂ ਵੱਧ ਬੱਚਿਆਂ ਨੇ ਸ਼ਿਰਕਤ ਕੀਤੀ। ਭੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਰੀਰਕ ਫਿੱਟਨਿਸ ਤੇ ਵੱਖ ਵੱਖ ਖੇਡਾਂ ਵਿਚ ਕੋਚਿੰਗ ਮੁਹਈਆਂ ਕੀਤੀ ਜਾਂਦੀ ਹੈ। ਬੱਚਿਆਂ ਤੋਂ ਕੋਈ ਫੀਸ ਨਹੀਂ ਸੱਗੋਂ ਬੱਚਿਆਂ ਨੂੰ ਮੁਫਤ ਰੀਫ੍ਰੇਸ਼ਮੈਂਟ ਤੇ ਸਪੋਰਟਸ ਕਿੱਟ ਮੁੱਹਈਆ ਕੀਤੀ ਜਾਂਦੀ ਹੈ। ਬੱਚਿਆ ਤੇ ਮਾਪਿਆ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਵਿਸ਼ਵ ਚੈਪੀਅਨ ਪਦਮ ਸ੍ਰੀ ਕਰਤਾਰ ਸਿਘ ਪਹਿਲਵਾਨ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਕੁਸ਼ਤੀ ਤੇ ਦਾਓ ਪੇਜ਼ ਸਿਖਾਏ। Âਰਦੀਪ ਸਿੰਘ ਚੌਹਾਨ ਵੱਲੋਂ ਛਬੀਲ ਲਗਾਈ ਗਈ। ਹਰੇਕ ਸ਼ਨੀਚਰ ਤੇ  ਐਤਵਾਰ ਸ਼ਾਮ ਨੂੰ 5 ਤੋਂ 7 ਵੱਜੇ ਤੱਕ ਇਲਸਨ ਪਲੇਆ ਫੀਲਡਜ ਕੈਂਟ ਵਿਚ ਭਾਰੀ ਰੌਣਕਾਂ ਲਗਦੀਆਂ ਹਨ। ਜਿਥੇ ਬਜੁਰਗ ਨੌਵਵਾਨ ਤੇ ਬੱਚੇ ਖੇਡ ਕੈਂਪ ਦਾ ਆਨੰਦ ਮਾਣਦੇ ਹਨ। ਬੱਚਿਆ ਨੂੰ ਪੰਜਾਬੀ ਵਿਰਸ਼ੇ ਤੇ ਸੱਭਿਆਚਾਰ ਨਾਲ ਜੌੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਜਿਸ ਦੀ ਪੰਜਾਬੀ ਭਾਈਚਾਰੇ ਵੱਲੋਂ ਸਲਾਘਾ ਕੀਤਾ ਜਾਂਦੀ ਹੈ। ਅਤੇ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।

Be the first to comment

Leave a Reply