ਆਦਿਤਿਆਨਾਥ ਨੇ ਯੁੱਧਿਆ ਦਾ ਦੌਰਾ ਕੀਤਾ ਅਤੇ ਅਸਥਾਈ ਰਾਮਮੰਦਰ ਵਿੱਚ ਮੱਥਾ ਟੇਕਿਆ

Ayodhya: Uttar Pradesh Chief Minister Yogi Adityanath offered prayers at the makeshift Ram temple at the disputed Ram Janmbhoomi - Babri Masjid site in Ayodhya on Wednesday.PTI Photo(PTI5_31_2017_000054B)

ਅਯੁੱਧਿਆ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਅਯੁੱਧਿਆ ਦਾ ਦੌਰਾ ਕੀਤਾ ਅਤੇ ਅਸਥਾਈ ਰਾਮਮੰਦਰ ਵਿੱਚ ਮੱਥਾ ਟੇਕਿਆ। ਇਹ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਅਯੁੱਧਿਆ ਦੌਰਾ ਹੈ। ਉਨ੍ਹਾਂ ਦਾ ਇਹ ਦੌਰਾ ਕਈ ਮਾਅਨਿਆਂ ਤੋਂ ਅਹਿਮ ਸਮਝਿਆ ਜਾ ਰਿਹਾ ਹੈ ਕਿਉਂਕਿ ਕੱਲ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਭਾਜਪਾ ਆਗੂਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਸੀ।
ਉਨ੍ਹਾਂ ਨੇ ਆਪਣੇ ਦੌਰੇ ਦੀ ਸ਼ੁਰੂਆਤ ਹਨੂਮਾਨਗੜ੍ਹੀ ਵਿੱਚ ਪੂਜਾ ਤੋਂ ਬਾਅਦ ਕੀਤੀ। ਮੁੱਖ ਮੰਤਰੀ ਅੱਜ ਸਵੇਰੇ ਇਥੇ ਪੁੱਜੇ ਅਤੇ ਰਾਜ ਜਨਮ ਭੂਮੀ-ਬਾਬਰੀ ਮਸਜਿਦ ਕੰਪਲੈਕਸ ਵਿੱਚ 30 ਮਿੰਟ ਤਕ ਰਹੇ। ਇਸ ਤੋਂ ਬਾਅਦ ਉਨ੍ਹਾਂ ਸਰਯੂ ਨਦੀ ਕੰਢੇ ਪੂਜਾ ਅਰਚਨਾ ਕੀਤੀ। ਉਨ੍ਹਾਂ ਨੇ ਇਸ ਮੌਕੇ ਵਾਰਾਣਸੀ ਦੀ ਤਰ੍ਹਾਂ ਹੀ ਅਯੁੱਧਿਆ ਵਿੱਚ ਰੋਜ਼ਾਨਾ ਸਰਯੂ ਦੀ ਆਰਤੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਰਯੂ ਮਹਾਉਤਸਵ ਮਨਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਰਾਮ ਦੀ ਪੌੜੀ ਦਾ ਵਿਸਥਾਰ ਕੀਤਾ ਜਾਵੇਗਾ। ਘਾਟਾਂ ਦੇ ਨਿਰਮਾਣ ਦੇ ਨਾਲ ਨਾਲ ਸਰਯੂ ਅਤੇ ਅਯੁੱਧਿਆ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਦੇ ਇਕ ਦਿਨਾਂ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਹਨੂਮਾਨਗੜ੍ਹੀ ਅਤੇ ਅਸਥਾਈ ਰਾਮ ਮੰਦਰ ਦੇ ਦਰਸ਼ਨ ਲਈ ਆਏ ਸ਼ਰਧਾਲੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ  ਕਰਨਾ ਪਿਆ। ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਕਿਸੇ ਨੂੰ ਵੀ ਸਰਯੂ ਕੰਢੇ, ਹਨੂੰਮਾਨਗੜ੍ਹੀ ਅਤੇ ਅਸਥਾਈ ਰਾਮ ਮੰਦਰ ਵਿੱਚ ਨਹੀਂ ਜਾਣ ਦਿੱਤਾ ਗਿਆ। ਇਸ ਮੌਕੇ ਧਰਮਦਾਸ ਵੀ ਉਨ੍ਹਾਂ ਦੇ ਨਾਲ ਸਨ, ਜਜਿਨ੍ਹਾਂ ਖਿਲਾਫ਼ ਅਦਾਲਤ ਨੇ ਹੋਰਨਾਂ ਆਗੂਆਂ ਦੇ ਨਾਲ ਹੀ ਸਾਜ਼ਿਸ ਘੜਨ ਦੇ ਦੋਸ਼ ਆਇਦ ਕੀਤੇ ਸਨ।

Be the first to comment

Leave a Reply