ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ‘ਪ੍ਰਾਈਮ ਡੇਅ’ ਸੇਲ 16 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ

ਨਵੀਂ ਦਿੱਲੀ— ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ‘ਪ੍ਰਾਈਮ ਡੇਅ’ ਸੇਲ 16 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਇਸ ਮੌਕੇ ‘ਤੇ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਪ੍ਰਾਡਕਟਸ ‘ਤੇ ਦੁਗਣੀ ਛੋਟ ਮਿਲਣ ਵਾਲੀ ਹੈ। ਆਨਲਾਈਨ ਬਾਜ਼ਾਰ ‘ਚ ਵਧਦੀ ਮੁਕਾਬਲੇਬਾਜ਼ੀ ਨੂੰ ਦੇਖਦੇ ਹੋਏ ਅਜਿਹਾ ਕੀਤਾ ਜਾ ਰਿਹਾ ਹੈ। ਐਮਾਜ਼ੋਨ ਦੇ 1234 ਡਾਇਰੈਕਟਰ ਸੌਰਭ ਸ਼੍ਰੀਵਾਸਤਵ ਨੇ ਦੱਸਿਆ ਕਿ ਇਹ ਛੋਟ ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਹੋਮ ਕੇਅਰ ਤਕ ਦੀਆਂ ਚੀਜ਼ਾਂ ‘ਤੇ ਲਾਗੂ ਹੋਵੇਗੀ।

ਐਮਾਜ਼ੋਨ ਪ੍ਰਾਈਮ ਡੇਅ ਸੇਲ 16 ਜੁਲਾਈ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਵੇ ਦੇ ਸਬ ਬ੍ਰਾਂਡ ਔਨਰ ਨੇ ਆਪਣੇ ਉਨ੍ਹਾਂ ਸਮਾਰਟ ਫੋਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਜਿਨਾਂ ‘ਤੇ ਇਸ ਸੇਲ ਦੌਰਾਨ ਆਫਰ ਮਿਲਣ ਵਾਲੇ ਹਨ। ਇਸ ਲਿਸਟ ‘ਚ ਔਨਰ ਵਿਊ-10, ਔਨਰ 7-ਐਕਸ ਅਤੇ ਔਨਰ 7-ਸੀ ਸ਼ਾਮਲ ਹਨ। ਔਨਰ ਵਿਊ-10, ਇਸ ਸਮੇਂ 35,999 ਰੁਪਏ ਦਾ ਹੈ। ਸੇਲ ਦੌਰਾਨ 5.84 ਇੰਚ ਸਕ੍ਰੀਨ ਅਤੇ 6-ਜੀਬੀ ਰੈਮ ਵਾਲਾ ਇਹ ਸਮਾਰਟ ਫੋਨ 29,999 ਰੁਪਏ ‘ਚ ਮਿਲੇਗਾ। ਇਸ ਤਰ੍ਹਾਂ 2 ਮਾਡਲਾਂ ‘ਚ ਆਉਣ ਵਾਲੇ ਔਨਰ 7-ਸੀ ਸਮਾਰਟ ਫੋਨ ‘ਤੇ ਵੀ ਛੋਟ ਮਿਲੇਗੀ। 3-ਜੀਬੀ ਰੈਮ ਅਤੇ 32-ਜੀਬੀ ਮੈਮੋਰੀ ਵਾਲਾ ਮਾਡਲ 9,499 ਰੁਪਏ ਅਤੇ 4-ਜੀਬੀ ਰੈਮ ਅਤੇ 64-ਜੀਬੀ ਵਾਲਾ ਫੋਨ 11,499 ਰੁਪਏ ‘ਚ ਮਿਲੇਗਾ। ਐਮਾਜ਼ੋਨ ਪ੍ਰਾਈਮ ਡੇਅ ਸੇਲ ‘ਚ ਇਸ ਦੇ ਮੈਂਬਰਾਂ ਨੂੰ ਐੱਚ. ਡੀ. ਐੱਫ. ਸੀ. ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ ‘ਤੇ 10 ਫੀਸਦੀ ਦੀ ਛੋਟ ਮਿਲੇਗੀ, ਨਾਲ ਹੀ 1,111 ਰੁਪਏ ਤੋਂ ਸ਼ੁਰੂ ਹੋਣ ਵਾਲੀ ‘ਨੋ ਕਾਸਟ’ ਈ. ਐੱਮ. ਆਈ. ਦਾ ਫਾਇਦਾ ਵੀ ਲੈ ਸਕਣਗੇ।