ਆਪਣੀ ਕੀਤਾਬਾਂ ਦੀ ਦੁਕਾਨਦਾਰੀ ਚਮਕਾਉਣ ਲਈ ਸਕੂਲਾਂ ਨੁੰ ਕੀਤਾ ਜਾ ਰਿਹਾ ਪ੍ਰ੍ਰੇਸ਼ਾਨ।

ਰਾਜਪੁਰਾ – ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਆਪ ਪਬਲਿਕ ਦੇ ਹਿਤ ਨੂੰ ਮੁੱਖ ਰਖਦੇ ਹੋਏ ਰਾਜਪੁਰਾ ਦੇ ਸਾਰੇ ਸੀ.ਬੀ.ਐਸ.ਈ/ ਆਈ.ਸੀ.ਐਸ.ਈ ਸਕੂਲਾਂ ਦੇ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ 1 ਮਹੀਨਾਂ 20 ਦਿਨ ਪਹਿਲਾਂ ਕਿਤਾਬਾਂ ਦੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਸੀ ਜਦਕਿ ਹੋਰ ਕਿਸੇ ਵੀ ਸ਼ਹਿਰ ਵਿੱਚ ਕਿਸੇ ਵੀ ਸਕੂਲ ਨੇ ਲਿਸਟ ਹੁਣ ਤਕ ਜਾਰੀ ਨਹੀਂ ਕੀਤੀ। ਪਬਲਿਕ ਵੱਲੋਂ ਅਤੇ ਕਈ ਅਦਾਰਿਆਂ ਵੱਲੋਂ ਸਾਡੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦਾ ਸਵਾਗਤ ਕੀਤ।
ਪਰ ਬਹੁਤ ਦੁੱਖ ਦੀ ਗੱਲ ਹੈ ਕਿ ਕੁਝ ਗੈਰ ਜਿੰਮੇਵਾਰ ਲੋਕ ਜੋ ਕਿ ਆਪਣੇ ਆਪ ਨੂੰ ਬੱਚਿਆਂ ਦੇ ਅਤੇ ਮਾਪਿਆਂ ਦੇ ਹਿਤੈਸ਼ੀ ਕਹਿੰਦੇ ਹਨ ਉਹ ਆਪਣੇ ਸਵਾਰਥ ਅਤੇ ਨਿਜੀ ਕਾਰੋਬਾਰ ਨੂੰ ਚਮਕਾਉਣ ਲਈ ਲੋਕਾਂ ਨੂੰ ਕਿਤਾਬਾਂ ਬਾਰੇ ਗੁੰਮਰਾਹ ਕਰਕੇ ਆਪਣੀ ਦੁਕਾਨਦਾਰੀ ਚਮਕਾਉਣਾ ਚਾਹੁੰਦੇ ਹਨ ਅਤੇ ਇਸ ਮੰਤਵ ਨਾਲ ਉਹ ਸਕੂਲਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਨੂੰ ਪਬਲਿਸ਼ਰਜ਼ ਤੋਂ ਕਿਤਾਬਾਂ ਦਿਵਾਣ ਨਹੀਂ ਤਾਂ ਸਕੂਲਾਂ ਦੇ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਧਰਨੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਸ਼ਿਕਾਇਤਾਂ ਕੀਤੀਆਂ ਜਾਣ ਗਿਆਂ ਅਤੇ ਮੁਕੱਦਮੇ ਦਾਇਰ ਕੀਤੇ ਜਾਣਗੇ। ਉਪਰੋਕਤ ਧਮਕੀਆਂ ਕਰਕੇ ਰਾਜਪੁਰਾ ਸ਼ਹਿਰ ਦਾ ਵਿਦਿਅਕ ਮਾਹੋਲ ਖਰਾਬ ਹੋ ਰਿਹਾ ਹੈ। ਅਤੇ ਬੱਚਿਆਂ ਦੀ ਪੜਾਈ ਦੇ ਇਸਦਾ ਬੂਰਾ ਅਸਰ ਪੈ ਸਕਦਾ ਹੈ।
ਸਕੂਲ ਐਸੋਸਿਏਸ਼ਨ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਕਿ ਉਹ ਕਿਤਾਬਾਂ ਜਾਂ ਸਟੇਸ਼ਨਰੀ ਆਦਿ ਜਿਥੇ ਵੀ ਸਸਤੀ ਮਿਲਦੀ ਹੈ ਉਹ ਲੈ ਸਕਦੇ ਹਨ। ਜਿਨ੍ਹਾਂ ਨੂੰ ਵੀ ਕਿਤਾਬਾਂ ਦੀ ਲਿਸਟ ਚਾਹਿਦੀ ਹੈ ਉਹ ਸਕੂਲਾਂ ਦੇ ਨੋਟਿਸ ਬੋਰਡ ਜਾਂ ਵੈਬਸਾਈਟ ਤੋਂ ਨੋਟ ਕਰ ਸਕਦੇ ਹਨ। ਸਕੂਲਾਂ ਦੀ ਕਿਸੇ ਵੀ ਪਬਲਿਸ਼ਰ ਜਾਂ ਦੁਕਾਨਦਾਰ ਨਾਲ ਲੇਦਾ ਦੇਣਾ ਨਹੀਂ ਹੈ। ਕਿਤਾਬਾਂ ਦੀ ਚੋਣ ਸਲੇਬਸ ਅਤੇ ਮੈਰਿਟ ਦੇ ਬੇਸ ਕੇ ਕੀਤੀ ਗਈ ਹੈ।
ਅਸੀ ਲੋਕਾਂ ਤੋਂ ਇਸ ਲਈ ਸਹਿਯੋਗ ਮੰਗਦੇ ਹਾਂ ਕਿ ਕੁਝ ਸਵਾਰਥੀ ਲੋਕਾਂ ਦੇ ਕਹਿਣ ਵਿੱਚ ਨਾ ਆਉਣ ਅਤੇ ਵਿਵੇਕ ਨਾਲ ਕੰਮ ਕਰਨ। ਪ੍ਰਸਾਸ਼ਨ ਨੂੰ ਅਤੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਸਵਾਰਥੀ ਲੋਕਾਂ ਨੂੰ ਨੱਥ ਪਾ ਕੇ ਰੱਖਣ ਤਾਂ ਜ਼ੋ ਰਾਜਪੁਰੇ ਦਾ ਵਿਦਿਅਕ ਮਾਹੋਲ ਖਰਾਬ ਨਾ ਹੋਵੇ।

Be the first to comment

Leave a Reply