ਆਪਣੀ ਧੀ ਸਾਰਾ ਦੀ ਕਰੀਅਰ ਚੋਣ ਤੋਂ ਬਿਲਕੁਲ ਵੀ ਖੁਸ਼ ਨਹੀਂ – ਸੈਫ

ਮੁੰਬਈ: ਸੈਫ ਅਲੀ ਖਾਨ ਆਪਣੀ ਧੀ ਸਾਰਾ ਦੀ ਕਰੀਅਰ ਚੋਣ ਤੋਂ ਬਿਲਕੁਲ ਵੀ ਖੁਸ਼ ਨਹੀਂ। ਸੈਫ ਦਾ ਕਹਿਣਾ ਹੈ ਕਿ ਉਹ ਸਮਝ ਨਹੀਂ ਪਾ ਰਹੇ ਕਿ ਸਾਰਾ ਅਦਾਕਾਰੀ ਵਿੱਚ ਕਿਉਂ ਆਉਣਾ ਚਾਹੇਗੀ। ਸੈਫ ਨੇ ਇੱਕ ਇੰਟਰਵਿਊ ਦੌਰਾਨ ਕਿਹਾ, “ਸਾਰਾ ਜਿੱਥੋਂ ਪੜ੍ਹੀ ਹੈ, ਉਹ ਕਿਉਂ ਨਹੀਂ ਚਾਹੇਗੀ ਕਿ ਨਿਊਯੌਰਕ ਵਿੱਚ ਹੀ ਆਪਣਾ ਕਰੀਅਰ ਬਣਾਏ।” ਉਨ੍ਹਾਂ ਕਿਹਾ, “ਮੈਂ ਅਦਾਕਾਰੀ ਨੂੰ ਨੀਵਾਂ ਨਹੀਂ ਆਖ ਰਿਹਾ ਪਰ ਇਹ ਪ੍ਰੋਫੈਸ਼ਨ ਵਿੱਚ ਗਾਰੰਟੀ ਨਹੀਂ। ਆਪਣੀ ਪੂਰੀ ਮਿਹਨਤ ਕਰਨ ਤੋਂ ਬਾਅਦ ਵੀ ਕਈ ਵਾਰ ਸਫਲਤਾ ਨਹੀਂ ਮਿਲ ਪਾਉਂਦੀ, ਪਰ ਉਹ ਸ਼ਾਇਦ ਬਚਪਨ ਤੋਂ ਹੀ ਇਹ ਕਰਨਾ ਚਾਹੁੰਦੀ ਸੀ।”ਸੈਫ ਨੇ ਦੱਸਿਆ ਕਿ ਜਦ ਸਾਰਾ ਪੰਜ ਸਾਲਾਂ ਦੀ ਸੀ ਤਾਂ ਉਸ ਦੀ ਚਾਹਤ ਇਹੀ ਰਹੀ ਕਿ ਉਹ ਮੰਚ ‘ਤੇ ਹੋਵੇ ਤੇ ਲੋਕ ਉਸ ਦਾ ਨਾਮ ਬੁਲਾਉਣ। ਸਾਰਾ ਜਲਦ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ ‘ਕੇਦਾਰਨਾਥ’ ਵਿੱਚ ਡੈਬਿਊ ਕਰੇਗੀ।

Be the first to comment

Leave a Reply