ਆਪਣੀ ਨੂੰਹ ਦੀਆ ਰੇਪ ਕੇਸ ‘ਚ ਫਸਾਉਣ ਦੀਆ ਧਮਕੀਆਂ ਤੋਂ ਪਰੇਸ਼ਾਨ ਸਹੁਰੇ ਨੇ ਕੀਤੀ ਆਤਮ ਹੱਤਿਆਂ

ਪਾਣੀਪਤ — ਅੱਜਕੱਲ੍ਹ ਜਿੱਥੇ  ਸਹੁਰਿਆਂ ਵਲੋਂ ਆਪਣੀਆਂ ਨੂੰਹਾਂ ਨੂੰ ਤੰਗ ਕਰਨ ਦੀਆਂ ਖਬਰਾਂ ਆਮ ਸੁਣਾਈ ਦਿੰਦੀਆਂ ਹਨ ਉਥੇ ਸ਼ਹਿਰ ਦੇ ਸ਼ਿਵ ਨਗਰ ‘ਚ ਕਥਿਤ ਤੌਰ ‘ਤੇ ਨੂੰਹ ਵਲੋਂ ਸਹੁਰੇ ਨੂੰ ਧਮਕਾਉਣ ‘ਤੇ ਸਹੁਰੇ ਨੇ ਆਤਮ-ਹੱਤਿਆ ਕਰ ਲਈ। ਬਲਾਤਕਾਰ ਦੇ ਕੇਸ ‘ਚ ਫਸਾਉਣ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ।
ਜਾਣਕਾਰੀ ਅਨੁਸਾਰ ਮ੍ਰਿਤਕ ਓਮ ਦੱਤ ਪਾਣੀਪਤ ‘ਚ ਇਕ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ। ਉਸਨੇ ਆਪਣੇ ਬੇਟੇ ਦਾ ਵਿਆਹ ਸਫੀਦੋਂ ਦੀ ਰਹਿਣ ਵਾਲੀ ਪ੍ਰਿਅੰਕਾ ਦੇ ਨਾਲ ਕਰੀਬ ਢੇਡ ਸਾਲ ਪਹਿਲਾਂ ਕੀਤਾ ਸੀ। ਵਿਆਹ ਤੋਂ ਬਾਅਦ ਪ੍ਰਿਅੰਕਾ ਅਤੇ ਵਿਕਾਸ ਵਿਚਕਾਰ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਹੋਣਾ ਸ਼ੁਰੂ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਪ੍ਰਿਅੰਕਾ ਦੇ ਪੇਕੇ ਜਾਣ ਦੀ ਨੌਬਤ ਆ ਗਈ। ਤਿੰਨ ਮਹੀਨੇ ਪਹਿਲਾਂ ਪ੍ਰਿਅੰਕਾ ਦੇ ਪੇਕੇ ਵਾਲਿਆਂ ਨੇ ਆ ਕੇ ਵਿਕਾਸ ਅਤੇ ਉਸਦੇ ਪਰਿਵਾਰ ਵਾਲਿਆਂ ਨਾਲ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਪ੍ਰਿਅੰਕਾ ਪੇਕੇ ਚਲੀ ਗਈ। ਇਸ ਘਟਨਾ ਤੋਂ ਬਾਅਦ ਤੋਂ ਹੀ ਪ੍ਰਿਅੰਕਾ ਆਪਣੇ ਸਹੁਰੇ ਓਮ ਦੱਤ ਨੂੰ ਰੇਪ ਕੇਸ ‘ਚ ਫਸਾਉਣ ਦੀ ਧਮਕੀ ਦੇਣ ਲੱਗੀ। ਅੱਜ ਸਵੇਰੇ ਹੀ ਓਮ ਦੱਤ ਨੇ ਧਮਕੀਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ ‘ਤੇ ਪ੍ਰਿਅੰਕਾ ਅਤੇ ਉਸਦੇ ਪਰਿਵਾਰ ਵਾਲਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

Be the first to comment

Leave a Reply