ਆਪ’ ਦੀ ਲੜਾਈ ਕਾਨੂੰਨ ਦੀ ਲੜਾਈ -: ਐਡਵੋਕੇਟ ਰਾਏ

ਫਤਿਹਗੜ੍ਹ ਸਾਹਿਬ : ਆਮ ਆਦਮੀ ਪਾਰਟੀ ਜਿਲਾ ਫਤਹਿਗੜ੍ਹ ਸਾਹਿਬ ਦੇ ਵਰਕਰਾ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਲਖਵੀਰ ਸਿੰਘ ਰਾਏ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਜਿਲਾ ਭਰ ਤੋ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੜਾਈ ਕਾਨੂੰਨ ਦੀ ਲੜਾਈ ਹੈ। ਗੁਰਦਾਸਪੁਰ ਦੀ ਚੋਣ ਕਾਂਗਰਸ ਪਾਰਟੀ ਦੇ ਵਾਅਦਿਆਂ ਤੋ ਮੁਕਰਨੇ ਦੇ ਮੁੱਦਿਆਂ ਤੇ ਲੜੀ ਜਾ ਰਹੀ ਹੈ। ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਸੱਤਾ ਹਾਸਿਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਰਹਿ ਚੁੱਕੇ ਸੰਸਦ ਮੈਂਬਰ ਸਵ. ਵਿਨੋਦ ਖੰਨਾ ਨੇ ਪੰਜਾਬ ਦੇ ਗੰਭੀਰ ਮਾਮਲਿਆਂ ਸਬੰਧੀ ਕਦੇ ਅਵਾਜ਼ ਬੁਲੰਦ ਨਹੀ ਕੀਤੀ, ਜਦਕਿ ਭਗਵੰਤ ਮਾਨ ਹਮੇਸ਼ਾਂ ਪੰਜਾਬ ਦੇ ਹਿੱਤ ਵਿੱਚ ਬੋਲਦੇ ਰਹਿੰਦੇ ਹਨ। ਇਸ ਲਈ ਗੁਰਦਾਰਪੁਰ ਵਾਸੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਵੋਟ ਦਾ ਹੱਕਦਾਰ ਕੋਣ ਹੈ। ਪਾਰਟੀ ਵਲੋਂ ਜਿਹੜੇ ਉਮੀਦਵਾਰ ਸਾਬਕਾ ਮੇਜਰ ਜਨਰਲ ਸੁਰੇਸ਼ ਖੰਜੂਰੀਆ ਮੈਦਾਨ ਚ ਉਤਾਰੇ ਗਏ ਹਨ, ਉਹ ਬਹੁਤ ਹੀ ਇਮਾਨਦਾਰ ਅਤੇ ਵਫਾਦਾਰੀ ਵਿਅਕਤੀ ਹਨ। ਆਮ ਆਦਮੀ ਪਾਰਟੀ ਇਸ ਸੀਟ ਤੋ ਚੋਣ ਜਿੱਤ ਪ੍ਰਾਪਤ ਕਰਕੇ ਖੰਜੂਰੀਆ ਨੂੰ ਸੰਦਦ ਵਿੱਚ ਭੇਜੇਗੀ।

Be the first to comment

Leave a Reply