ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਅਮਲ ਸ਼ੁਰੂ ਹੋ ਗਿਆ ਹੈ

ਨਵੀਂ ਦਿੱਲੀ- ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਅਮਲ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪਤਰ ਦਾਖਲ ਕੀਤਾ।ਚੋਣ ਜਿੱਤਣ ਦੀ ਸੁਰਤ ਵਿੱਚ ਉਹ ਆਪਣੀ ਮਾਤਾ ਸ੍ਰੀਮਤੀ ਸੋਨੀਆ ਗਾਂਧੀ ਦੀ ਥਾਂ ਕਾਂਗਰਸ ਦੇ ਕੌਮੀ ਪ੍ਰਧਾਨ ਬਣਨਗੇ। ਸ੍ਰੀਮਤੀ ਸੋਨੀਆ ਗਾਂਧੀ 19 ਸਾਲਾਂ ਤੋਂ ਕਾਂਗਰਸ ਦੀ ਪ੍ਰਧਾਨਗੀ ਸੰਭਾਲ ਰਹੇ ਹਨ। ਸਿਹਤ ਕਾਰਨਾਂ ਕਰਕੇ ਉਹ ਪ੍ਰਧਾਨਗੀ ਛੱਡਣਾ ਚਾਹੁੰਦੇ ਹਨ। ਕਾਂਗਰਸ ਦੀ ਕੌਮੀ ਲੀਡਰਸ਼ਿਪ ਦੀ ਇੱਛਾ ਮੁਤਾਬਿਕ ਪਾਰਟੀ ਦੀ ਪ੍ਰਧਾਨਗੀ ਲਈ ਸ੍ਰੀ ਰਾਹੁਲ ਗਾਂਧੀ ਨੂੰ ਅੱਗੇ ਕੀਤਾ ਗਿਆ ਹੈ। ਸੰਭਵਨਾ ਹੈ ਕਿ ਪਾਰਟੀ ਦੀ ਇਸ ਜੱਥੇਬੰਦਕ ਚੋਣ ਵਿੱਚ ਉਹ ਪ੍ਰਧਾਨਗੀ ਦੇ ਇੱਕਲੋਤੇ ਉਮੀਦਵਾਰ ਹੋਣਗੇ ਅਤੇ ਇਸ ਤਰ੍ਹਾਂ ਉਹ ਬਿਨਾ ਮੁਕਾਬਲਾ ਪਾਰਟੀ ਦੇ ਮੁਖੀ ਚੁਣੇ ਜਾਣਗੇ। ਚੋਣਾਂ ਲਈ ਨਾਮਜ਼ਦ ਪੱਤਰ ਦਾਖਲ ਕਰਨ ਦਾ ਅੱਜ ਯਾਨੀ 4 ਦਸੰਬਰ ਆਖਰੀ ਤਰੀਕ ਹੈ।ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਮੁੱਲਾਪਲੀ ਰਾਮਚੰਦਰਨ ਅਨੁਸਾਰ ਐਤਵਾਰ ਤਕ ਕਿਸੇ ਨੇ ਨਾਮਜ਼ਦ ਪਤਰ ਦਾਖਲ ਨਹੀਂ ਕੀਤਾ ਸੀ।ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਲੋਕਾਂ ਨੇ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਦੀ ਉਮੀਦਵਾਰੀ ਦਾ ਪ੍ਰਸਤਾਵ ਰਖਿਆ ਹੈ।47 ਸਾਲਾ ਸ੍ਰੀ ਰਾਹੁਲ ਗਾਂਧੀ ਨੇ ਨਾਮਜ਼ਦਗੀ ਪਤਰ ਦੇ ਚਾਰ ਸੈਟ ਦਾਖਲ ਕੀਤੇ ਅਤੇ ਉਨ੍ਹਾਂ ’ਚੋਂ ਇਕ ‘ਚ ਸੋਨੀਆ ਗਾਂਧੀ ਪਹਿਲੀ ਪ੍ਰਸਤਾਵਕ ਸੀ। ਦੂਜੇ ਨਾਮਜ਼ਦ ਸੈਟ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪ੍ਰਮੁਖ ਪ੍ਰਸਤਾਵਕ ਸਨ।ਸ੍ਰੀਮਤੀ ਗਾਂਧੀ ਅਤੇ ਡਾ. ਮਨਮੋਹਨ ਸਿੰਘ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ, ਏ.ਕੇ. ਐਂਟਨੀ, ਪੀ. ਚਿਦਾਂਬਰਮ, ਸੁਸ਼ੀਲ ਕੁਮਾਰ ਸ਼ਿੰਦੇ, ਸ਼ੀਲਾ ਦੀਕਸ਼ਤ, ਅਹਿਮਦ ਪਟੇਲ ਅਤੇ ਪਾਰਟੀ ਸ਼ਾਸਤ ਰਾਜਾਂ ਦੇ ਮੁਖ ਮੰਤਰੀਆਂ ਨੇ ਪ੍ਰਸਤਾਵਕਾਂ ਦੇ ਰੂਪ ’ਚ ਇਨ੍ਹਾਂ ਪੱਤਰਾਂ ’ਤੇ ਦਸਤਖ਼ਤ ਕੀਤੇ।

Be the first to comment

Leave a Reply