ਆਸਟਰੀਆ ਦੀ 31 ਸਾਲਾ ਅੰਜੇਲਾ ਈਟਰ ਨੇ ਦੁਨੀਆ ਦੀ ਸਭ ਤੋਂ ਔਖੀ ਚੜ੍ਹਾਈ ਵਾਲੀ ਚੱਟਾਨ ਵਿਚੋਂ ਇਕ ਉੱਤੇ ਆਪਣਾ ਝੰਡਾ ਲਹਿਰਾਇਆ

ਸਾਲਾ ਅੰਜੇਲਾ ਈਟਰ ਨੇ ਦੁਨੀਆ ਦੀ ਸਭ ਤੋਂ ਔਖੀ ਚੜ੍ਹਾਈ ਵਾਲੀ ਚੱਟਾਨ ਵਿਚੋਂ ਇਕ ਉੱਤੇ ਆਪਣਾ ਝੰਡਾ ਲਹਿਰਾਇਆ ਹੈ। ਪਰਬਤਾਰੋਹੀ ਵਿਚ ਗਰੇਡ 9ਬੀ ਪੱਧਰ ਦੀ ਚੜ੍ਹਾਈ ਵਾਲੇ ਸਪੇਨ ਦੇ ਲਾ ਪਲਾਂਟਾ ਡੀ ਸ਼ਿਵਾ ਨਾਮਕ ਇਸ ਚੱਟਾਨ ਉੱਤੇ ਚੜ੍ਹਨ ਵਾਲੀ ਉਹ ਦੁਨੀਆ ਦੀ ਪਹਿਲੀ ਔਰਤ ਬਣ ਗਈ ਹੈ। ਅਜੇ ਤੱਕ ਇਹ ਉਪਲਬਧੀ ਸਿਰਫ 2 ਆਦਮੀਆਂ ਦੇ ਕੋਲ ਹੀ ਸੀ।
2 ਸਾਲਾਂ ਵਿਚ 7 ਵਾਰ ਅਸਫਲ ਹੋਣ ਤੋਂ ਬਾਅਦ ਪਿਛਲੇ ਦਿਨੀਂ ਉਨ੍ਹਾਂ ਨੇ ਇਹ ਹੈਰਾਨੀਜਨਕ ਕਾਰਨਾਮਾ ਕਰ ਦਿਖਾਇਆ। ਚੂਨਾ ਪੱਥਰ ਨਾਲ ਬਣੀ ਇਸ ਗੁਫਾ ਦੀਆਂ ਚੱਟਾਨਾਂ ਜ਼ਮੀਨ ਤੋਂ 100 ਮੀਟਰ ਤੱਕ ਉੱਚੀ ਅਤੇ ਇੱਕਦਮ ਸਿੱਧੀ ਅਤੇ ਸਪਾਟ ਹਨ। ਇਸ ਦੇ ਪੱਥਰ ਬੇਹੱਦ ਸਮਤਲ ਹਨ, ਜਿਸ ਦੇ ਚਲਦੇ ਇਹ ਚੱਟਾਨ ਚੜ੍ਹਾਈ ਲਈ ਬੇਹੱਦ ਔਖੀ ਹੈ। ਗਰੇਡ ਤੋਂ ਤੈਅ ਹੁੰਦੀ ਹੈ ਕਿ ਚਟਾਨਾਂ ਦੀ ਚੜ੍ਹਾਈ ਕਿੰਨੀ ਔਖੀ ਹੈ। ਸਾਰੇ ਦੇਸ਼ਾਂ ਦੀ ਗਰੇਡ ਪੱਧਤੀ ਵੱਖ ਹੁੰਦੀ ਹੈ। ਫਰਾਂਸ ਵਿਚ ਸੰਖਿਆਵਾਂ ਅਤੇ ਅੰਗਰੇਜ਼ੀ ਦੇ ਅੱਖਰਾਂ ਨੂੰ ਮਿਲਾ ਕੇ ਚੜ੍ਹਾਈ ਦੀ ਡੂੰਘਾਈ ਅਤੇ ਇਹ ਕਿੰਨੀ ਔਖੀ ਹੈ ਇਹ ਦੱਸਿਆ ਜਾਂਦਾ ਹੈ।

Be the first to comment

Leave a Reply