ਆਸਟਰੇਲੀਆ ‘ਚ ਭਾਰਤ ਵਾਸੀਆਂ ਨੇ ਭਾਰਤ ਦਾ 71ਵਾਂ ਆਜ਼ਾਦੀ ਦਿਹਾੜਾ ਮਨਾਇਆ

 ਸਿਡਨੀ— ਰੋਜ਼ੀ-ਰੋਟੀ ਅਤੇ ਚੰਗੇ ਜੀਵਨ ਦੀ ਤਲਾਸ਼ ‘ਚ ਭਾਰਤ ਤੋਂ ਬਹੁਤ ਸਾਰੇ ਲੋਕ ਵਿਦੇਸ਼ਾਂ ‘ਚ ਜਾ ਕੇ ਵੱਸੇ ਹੋਏ ਹਨ। ਆਸਟਰੇਲੀਆ ‘ਚ ਵੀ ਵੱਡੀ ਗਿਣਤੀ ‘ਚ ਭਾਰਤੀ ਰਹਿ ਰਹੇ ਹਨ। ਭਾਵੇਂ ਉਹ ਵਿਦੇਸ਼ਾਂ ‘ਚ ਹਨ ਪਰ ਉਨ੍ਹਾਂ ਦੇ ਦਿਲਾਂ ‘ਚ ਭਾਰਤ ਪ੍ਰਤੀ ਪਿਆਰ ਤੇ ਯਾਦਾਂ ਅਜੇ ਵੀ ਤਾਜ਼ੀਆਂ ਹਨ। ਸਿਡਨੀ ‘ਚ ‘ਕਾਨਸੁਲੇਟ ਜਨਰਲ ਦਫਤਰ’ ਵਿਖੇ ਭਾਰਤ ਵਾਸੀਆਂ ਨੇ ਭਾਰਤ ਦਾ 71ਵਾਂ ਆਜ਼ਾਦੀ ਦਿਹਾੜਾ ਮਨਾਇਆ। ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ। ਸਾਰਾ ਹਾਲ ‘ਭਾਰਤ ਮਾਤਾ ਦੀ ਜੈ’ ਨਾਲ ਗੂੰਝ ਉੱਠਿਆ। ਬਹੁਤ ਸਾਰੇ ਭਾਰਤੀ ਉੱਚ ਅਹੁਦਿਆਂ ‘ਤੇ ਪੁੱਜ ਚੁੱਕੇ ਹਨ ਅਤੇ ਉਹ ਵੀ ਇਸ ਖਾਸ ਦਿਨ ਦੇ ਗਵਾਹ ਬਣੇ। ਆਸਟਰੇਲੀਆ ‘ਚ ਵੀ ਦੇਸ਼ ਭਗਤੀ ਦੀ ਲਹਿਰ ਦੇਖੀ ਜਾ ਰਹੀ ਹੈ ਅਤੇ ਇਸ ਸੰਬੰਧੀ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

Be the first to comment

Leave a Reply