ਆਸਟਰੇਲੀਆ ਵਿਚ ਵਿਅਕਤੀ ਨੂੰ ਕਿਹਾ ਆਪਣੀ ਕਿਰਪਾਨ ਉਤਾਰਨ ਅਤੇ ਬੱਸ ‘ਚੋਂ ਬਾਹਰ ਨਿਕਲਣ ਨੂੰ

ਮੈਲਬੌਰਨ— ਆਸਟਰੇਲੀਆ ਵਿਚ ਇਕ ਬੱਸ ਵਿਚ ਇਕ ਸਿੱਖ ਵਿਅਕਤੀ ਨੂੰ ਆਪਣੀ ਕਿਰਪਾਨ ਉਤਾਰਨ ਅਤੇ ਬੱਸ ‘ਚੋਂ ਬਾਹਰ ਨਿਕਲਣ ਨੂੰ ਕਿਹਾ ਗਿਆ। ਇਹ ਘਟਨਾ ਉਸ ਸਮੇਂ ਘਟੀ, ਜਦੋਂ ਬੱਸ ਵਿਚ ਸਵਾਰ ਇਕ ਯਾਤਰੀ ਨੇ ਉਨ੍ਹਾਂ ਦੀ ਕਿਰਪਾਨ ਨੂੰ ਦੇਖਣ ਤੋਂ ਬਾਅਦ ਘਬਰਾ ਕੇ ਪੁਲਸ ਨੂੰ ਫੋਨ ਕਰ ਦਿੱਤਾ ਸੀ। ਇਹ ਘਟਨਾ ਮੰਗਲਵਾਰ ਰਾਤ ਦੀ ਹੈ, ਬੱਸ ਵਿਚ ਸਵਾਰ ਇਕ ਸਿੱਖ ਯਾਤਰੀ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ।
ਇਕ ਚਸ਼ਮਦੀਦ ਦੇ ਹਵਾਲੇ ਤੋਂ ਇਕ ਅੰਗਰੇਜ਼ੀ ਅਖਬਾਰ ਨੇ ਲਿਖਿਆ, ”ਅਸੀਂ ਖਿੜਕੀ ਤੋਂ ਬਾਹਰ ਦੇਖਿਆ ਕਿ ਸਾਇਰਨ ਦੀ ਆਵਾਜ਼ ਨਾਲ ਪੁਲਸ ਵਾਹਨ ਸਾਡੇ ਪਿੱਛੇ ਆ ਰਿਹਾ ਹੈ। ਇਕ ਪੁਲਸ ਕਰਮਚਾਰੀ ਆਪਣੇ ਹੱਥ ‘ਚ ਬੰਦੂਕ ਫੜੀ ਬੱਸ ਵਿਚ ਦਾਖਲ ਹੋਇਆ ਅਤੇ ਉਸ ਸਿੱਖ ਵਿਅਕਤੀ ਨੂੰ ਕਿਹਾ, ”ਆਪਣੇ ਹੱਥ ਉੱਪਰ ਕਰੋ, ਤਾਂ ਕਿ ਅਸੀਂ ਉਸ ਨੂੰ ਦੇਖ ਸਕੀਏ। ਬੱਸ ‘ਚੋਂ ਬਾਹਰ ਨਿਕਲੋ।”
ਉਨ੍ਹਾਂ ਨੇ ਕਿਹਾ ਕਿ ਤਕਰੀਬਨ 20 ਸਾਲਾ ਇਸ ਸਿੱਖ ਯਾਤਰੀ ਨੇ ਪਗੜੀ ਪਹਿਨੀ ਹੋਈ ਸੀ ਅਤੇ ਆਪਣੀ ਪਿੱਠ ਦੇ ਖੱਬੇ ਪਾਸੇ ਕਿਰਪਾਨ ਪਹਿਨੀ ਹੋਈ ਸੀ। ਪੁਲਸ ਨੇ ਉਸ ਦੀ ਕਿਰਪਾਨ ਉਤਾਰ ਦਿੱਤੀ। ਪੁਲਸ ਦੀ ਇਕ ਮਹਿਲਾ ਬੁਲਾਰਾ ਨੇ ਦੱਸਿਆ ਕਿ ਬੱਸ ਯਾਤਰੀਆਂ ‘ਚੋਂ ਇਕ ਨੇ ਕਿਰਪਾਨ ਦੇਖਣ ਤੋਂ ਬਾਅਦ ਪੁਲਸ ਨੂੰ ਫੋਨ ਕੀਤਾ ਸੀ। ਖਬਰ ਮੁਤਾਬਕ ਪੁਲਸ ਨੇ ਉਕਤ ਯਾਤਰੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਸਿੱਖ ਹੈ।” ਰਿਪੋਰਟ ਵਿਚ ਕਿਹਾ ਗਿਆ ਕਿ ਉਸ ਯਾਤਰੀ ਨੇ ਕਿਰਪਾਨ ਨੂੰ ਪਹਿਨਿਆ ਹੋਇਆ ਸੀ, ਜੋ ਕਿ ਸਿੱਖਾਂ ਦੇ ਪੰਜ ਕੰਕਾਰਾਂ ‘ਚੋਂ ਇਕ ਹੈ। ਕਾਨੂੰਨੀ ਤੌਰ ‘ਤੇ ਨਿਊਜ਼ੀਲੈਂਡ ਵਿਚ ਰਹਿਣ ਵਾਲਾ ਉਹ ਵਿਅਕਤੀ ਸਲੀਕੇ ਵਾਲਾ ਅਤੇ ਸਹਿਯੋਗੀ ਵੀ ਸੀ ਅਤੇ ਅੱਗੇ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਉਸ ਦੀ ਕਿਰਪਾਨ ਨੂੰ ਜ਼ਬਤ ਨਹੀਂ ਕੀਤਾ ਗਿਆ।

Be the first to comment

Leave a Reply