ਆਸਟ੍ਰੀਆ : ਦੋ ਟਰੇਨਾਂ ਆਪਸ ‘ਚ ਟਕਰਾਈਆਂ, ਕਈ ਜ਼ਖਮੀ

ਆਸਟ੍ਰੀਆ ਵਿਚ ਸ਼ੁੱਕਰਵਾਰ ਨੂੰ ਸਾਲਜ਼ਬਰਗ ਵਿਚ ਸਵੇਰੇ ਦੋ ਯਾਤਰੀ ਰੇਲਗੱਡੀਆਂ ਇਕ-ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ ਵਿਚ 40 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਬੁਲਾਰੇ ਨੇ ਦੱਸਿਆ ਕਿ ਇਕ ਰੇਲੱਗਡੀ ਸਵਿਟਰਜ਼ਲੈਡ ਦੇ ਜ਼ਿਊਰਿਖ ਤੋਂ ਆਉਣ ਵਾਲੀ ਰੇਲਗੱਡੀ ਨਾਲ ਟਕਰਾ ਗਈ। ਬੁਲਾਰੇ ਨੇ ਕਿਹਾ,”ਰੇਲਗੱਡੀ ਪਲੇਟਾਫਾਰਮ ਨੰਬਰ ਚਾਰ ‘ਤੇ ਆ ਕੇ ਖੜ੍ਹੀ ਹੋਈ ਸੀ ਕਿ ਦੂਜੀ ਟਰੇਨ ਨੇ ਪਿੱਛਿਓਂ ਦੀ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ।” ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਨਹੀਂ ਹੈ।