ਆਸਟ੍ਰੇਲੀਆਈ ਹਵਾਈ ਅੱਡੇ ‘ਤੇ ਇਕ ਜਹਾਜ਼ ਨੂੰ ਉਡਾਉਣ ਦੀ ਅੱਤਵਾਦੀ ਸਾਜਿਸ਼ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਵਲੋਂ ਸੁਰੱਖਿਆ ਵਿਵਸਥਾ ਸਖਤ ਕੀਤੇ ਜਾਣ ਦੇ ਬਾਵਜੂਦ ਵੀ ਵੱਡੀ ਸੁਰੱਖਿਆ ਕਮੀ

ਸਿਡਨੀ— ਆਸਟ੍ਰੇਲੀਆਈ ਹਵਾਈ ਅੱਡੇ ‘ਤੇ ਇਕ ਜਹਾਜ਼ ਨੂੰ ਉਡਾਉਣ ਦੀ ਅੱਤਵਾਦੀ ਸਾਜਿਸ਼ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਵਲੋਂ ਸੁਰੱਖਿਆ ਵਿਵਸਥਾ ਸਖਤ ਕੀਤੇ ਜਾਣ ਦੇ ਬਾਵਜੂਦ ਵੀ ਵੱਡੀ ਸੁਰੱਖਿਆ ਕਮੀ ਬਣੀ ਹੋਈ ਹੈ। ਪਾਇਲਟ ਸੰਘ ਨੇ ਉਕਤ ਚਿਤਾਵਨੀ ਦਿੱਤੀ ਹੈ।
ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਸਿਡਨੀ ਵਿਚ 4 ਲੋਕਾਂ ਨੂੰ ਇਕ ਅਤਿਆਧੁਨਿਕ ਵਿਸਫੋਟਕ ਡਿਵਾਈਸ ਦੀ ਵਰਤੋਂ ਕਰ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਗ੍ਰਿ੍ਰਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੇਸ਼ ਭਰ ਵਿਚ ਹਵਾਈ ਅੱਡਿਆਂ ‘ਤੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ।
ਚਾਲਕ ਦਲ ਦੇ ਮੈਂਬਰਾਂ ਅਤੇ ਹੋਰ ਵਰਕਰਾਂ ਸਮੇਤ ਸੁਰੱਖਿਆ ਜਾਂਚ ‘ਚੋਂ ਲੰਘਣ ਵਾਲੇ ਪਾਇਲਟਾਂ ਦਾ ਕਹਿਣਾ ਹੈ ਕਿ ਹਵਾਈ ਅੱਡੇ ‘ਤੇ ਕੰਮ ਕਰਨ ਵਾਲੇ ਗਰਾਊਂਡ ਸਟਾਫ ਨੂੰ ਅਜਿਹੀ ਹੀ ਸੁਰੱਖਿਆ ਜਾਂਚ ‘ਚੋਂ ਲੰਘਣਾ ਚਾਹੀਦਾ ਹੈ। ਗਰਾਊਂਡ ਸਟਾਫ ਨੂੰ ਇਕ ਸੁਰੱਖਿਆ ਕਾਰਡ ਜਾਰੀ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੀ ਰੋਜ਼ ਜਾਂਚ ਨਹੀਂ ਹੁੰਦੀ। ਆਸਟ੍ਰੇਲੀਆਈ ਏਅਰਲਾਈਨਜ਼ ਪਾਇਲਟਸ ਐਸੋਸੀਏਸ਼ਨ ਦੇ ਪ੍ਰਧਾਨ ਮੁਰੀ ਬੱਟ ਨੇ ਦੱਸਿਆ, ”ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਯਾਤਰੀਆਂ ਨਾਲ ਨਿਯਮਿਤ ਜਾਂਚ ਹੁੰਦੀ ਹੈ ਪਰ ਬਹੁਤ ਸਾਰੇ ਗਰਾਊਂਡ ਸਟਾਫ ਇਸ ਤਰ੍ਹਾਂ ਹੀ ਬਿਨਾਂ ਸੁਰੱਖਿਆ ਪੱਧਰ ਨੂੰ ਪਾਰ ਕੀਤੇ ਹੀ ਖੜ੍ਹੇ ਜਹਾਜ਼ਾਂ ਤੱਕ ਪਹੁੰਚ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜਹਾਜ਼ ਦੀ ਵਰਤੋਂ ਕਰਨ ਵਾਲੇ ਸਾਰੇ ਕਰਮਚਾਰੀਆਂ ਦਾ ਟਰਮੀਨਲ ‘ਤੇ ਐਂਟਰੀ ਦੌਰਾਨ ਸਖਤੀ ਨਾਲ ਜਾਂਚ ਹੋਵੇ ਤਾਂ ਹੀ ਹਵਾਈ ਅੱਡੇ ਦੀ ਸੁਰੱਖਿਆ ਪੁਖਤਾ ਹੋਵੇਗੀ।

Be the first to comment

Leave a Reply