ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ‘ਚ ਇਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ

ਬ੍ਰਿਸਬੇਨ-ਕੁਈਨਜ਼ਲੈਂਡ ‘ਚ ਇਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ 24 ਸਾਲਾ ਜਤਿੰਦਰ ਸਿੰਘ ਦੇ ਨਾਂ ਤੋਂ ਹੋਈ ਹੈ । ਜਤਿੰਦਰ ਫਰੀਦਕੋਟ ਦੇ ਪਿੰਡ ਗੋਲੇਵਾਲ ਦਾ ਜੰਮਪਲ ਸੀ ਅਤੇ ਉਹ 2014 ‘ਚ ਪੰਜਾਬ ਤੋਂ ਆਸਟ੍ਰੇਲੀਆ ਗਿਆ ਸੀ। ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਜਤਿੰਦਰ ਆਪਣੇ ਪਿੱਛੇ ਮਾਂ-ਬਾਪ ਅਤੇ ਪਤਨੀ ਨੂੰ ਰੋਂਦੇ-ਕਰਲਾਉਂਦੇ ਹੋਏ ਛੱਡ ਗਿਆ ਹੈ। ਉਹ 2014 ‘ਚ ਪੰਜਾਬ ਤੋਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ ‘ਤੇ ਆਪਣੀ ਪਤਨੀ ਨਾਲ ਆਇਆ ਸੀ ਅਤੇ ਆਪਣੀ ਭੈਣ ਦੇ ਵਿਆਹ ‘ਚ ਸ਼ਾਮਲ ਹੋਣ ਲਈ ਪੰਜਾਬ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ। ਇਸ ਤੋਂ ਪਹਿਲਾਂ ਹੀ ਇਨਸਫਿਲ ਇਲਾਕੇ ‘ਚ ਕੇਲਿਆਂ ਦੇ ਫਾਰਮ ‘ਚ ਟਰੈਕਟਰ ਹਾਦਸੇ ‘ਚ ਉਸ ਦੀ ਮੌਤ ਹੋ ਗਈ। ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਮ੍ਰਿਤਕ ਜਤਿੰਦਰ ਦੀ ਦੇਹ ਪੰਜਾਬ ਭੇਜਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਇਸ ਮੰਦਭਾਗੀ ਘਟਨਾ ਕਾਰਨ ਸਦਮੇ ‘ਚ ਹੈ। ਉਸ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਨਾਲ ਕਿਹੜਾ ਭਾਣਾ ਵਰਤ ਗਿਆ ਹੈ। ਜਤਿੰਦਰ ਦੀ ਭੈਣ ਦੇ ਵਿਆਹ ‘ਚ 4 ਦਿਨ ਬਚੇ ਸਨ ਕਿ ਪਰਿਵਾਰ ਨੂੰ ਇਹ ਬੁਰੀ ਖਬਰ ਮਿਲੀ। ਤੁਹਾਨੂੰ ਦੱਸ ਦਈਏ ਕਿ ਜਤਿੰਦਰ ਭਾਰਤੀ ਕਿਸਾਨ ਓਂਕਾਰ ਸਿੱਘ ਦੇ ਖੇਤਾਂ ‘ਚ ਟਰੈਕਟਰ ਓਪਰੇਟਰ ਦੇ ਤੌਰ ‘ਤੇ ਕੰਮ ਕਰਦਾ ਸੀ। ਇੱਥੇ ਉਸ ਦਾ ਟਰੈਕਟਰ ਉਲਟ ਗਿਆ ਤੇ ਘਟਨਾ ਵਾਲੀ ਥਾਂ ‘ਤੇ ਹੀ ਉਸ ਦੀ ਮੌਤ ਹੋ ਗਈ।

Be the first to comment

Leave a Reply