ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ‘ਚ ਇਕ ਵਿਅਕਤੀ ਦੇ ਘਰ ‘ਚ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਬੋਲ ਦਿੱਤਾ

ਨਿਊ ਸਾਊਥ ਵੇਲਜ਼ — ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ‘ਚ ਇਕ ਵਿਅਕਤੀ ਦੇ ਘਰ ‘ਚ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਬੋਲ ਦਿੱਤਾ ਅਤੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਕ੍ਰਿਸ ਟੋਂਗ ਨਾਂ ਦੇ 41 ਸਾਲਾ ਵਿਅਕਤੀ ਨੇ ਦੱਸਿਆ ਕਿ ਲੁੱਟ-ਖੋਹ ਕਰਨ ਆਏ ਹਮਲਾਵਰਾਂ ਨੇ ਉਨ੍ਹਾਂ ਨੂੰ ਬੰਨ੍ਹ ਦਿੱਤਾ ਅਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ। ਟੋਂਗ ਨੇ ਦੱਸਿਆ ਕਿ ਸਵੇਰ ਦੇ ਸਮੇਂ ਉਹ ਸੁੱਤੇ ਹੋਏ ਸਨ ਅਤੇ ਘਰ ਵਿਚ ਮੈਂ ਅਤੇ ਮੇਰੀ ਪਤਨੀ ਮੌਜੂਦ ਸਨ। ਤੜਕਸਾਰ ਕੋਈ ਘਰ ਦੇ ਬਾਹਰ ਦਰਵਾਜ਼ੇ ‘ਤੇ ਬਾਰ-ਬਾਰ ਘੰਟੀ ਵਜਾ ਰਿਹਾ ਸੀ। ਟੋਂਗ ਨੇ ਦੱਸਿਆ ਕਿ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਤਾਂ ਹਥਿਆਰਬੰਦ ਇਕ ਵਿਅਕਤੀ ਅਤੇ ਇਕ ਔਰਤ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਚਾਕੂ ਅਤੇ ਡੰਡਾ ਸੀ ਅਤੇ ਉਨ੍ਹਾਂ ਨੇ ਮੈਨੂੰ ਕੁੱਟਿਆ। ਟੋਂਗ ਨੇ ਦੱਸਿਆ ਕਿ ਮੈਂ ਅਤੇ ਮੇਰੀ ਪਤਨੀ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਮੁੱਕੇ ਮਾਰੇ। ਜਿਸ ਤੋਂ ਬਾਅਦ ਦੋਹਾਂ ਨੇ ਸਾਨੂੰ ਬੰਨ੍ਹ ਦਿੱਤਾ।

Be the first to comment

Leave a Reply

Your email address will not be published.


*