ਆਹਮਣੇ-ਸਾਹਮਣੇ ਦੀ ਟੱਕਰ ਨਾਲ 2 ਲੋਕਾਂ ਦੀ ਮੌਤ

ਸੋਲਨ—  ਉਦਯੋਗਿਕ ਖੇਤਰ ਨਾਲਾਗੜ੍ਹ ‘ਚ ਨੈਸ਼ਨਲ ਹਾਈਵੇਅ-105 ‘ਤੇ ਖੇੜਾ ਨੇੜੇ ਇਕ ਭਿਆਨਕ ਹਾਦਸਾ ਹੋ ਗਿਆ। ਜਿੱਥੇ ਦੋ ਟਰੱਕਾਂ ‘ਚ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। ਜਿਸ ‘ਚ ਦੋਨੋਂ ਟਰੱਕ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਾਸ ਇੰਨਾ ਭਿਆਨਕ ਸੀ ਕਿ ਟਰੱਕਾਂ ਦੇ ਪਰਖੱਚੇ ਤੱਕ ਉਡ ਗਏ। ਦੋਨੋਂ ਚਾਲਕ ਬੁਰੀ ਤਰ੍ਹਾਂ ਕੁਚਲੇ ਗਏ। ਜਿਨ੍ਹਾਂ ‘ਚ ਇਕ ਦੀ ਗਰਦਨ ਕੱਟ ਗਈ। ਪੁਲਸ ਨੇ ਲੋਕਾਂ ਦੀ ਮਦਦ ਨਾਲ ਕਰੀਬ 4 ਘੰਟੇ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ।

Be the first to comment

Leave a Reply