ਆੜਤੀਆਂ ਵੱਲੋਂ ਦਿੱਤੇ ਗਏ ਕਰਜ਼ ਨੂੰ ਆਡਿਟ ਹੇਠ ਲਿਆਉਣਾ ਕਿਸਾਨਾਂ ਲਈ ਹੋਵੇਗਾ ਲਾਭਦਾਇਕ -: ਮਾਨ, ਮੀਆਂਪੁਰ

ਚੰਡੀਗੜ੍ਹ  : ਭਾਰਤੀ ਕਿਸਾਨ ਯੂਨੀਅਨ ਵੱਲੋਂ ਕੈਬਨਿਟ ਸਬ ਕਮੇਟੀ ਵੱਲੋਂ ਆੜਤੀਆਂ ਨੂੰ ਆਡਿਟ ਦੇ ਘੇਰੇ ਅੰਦਰ ਲਿਆਉਣ ਦੀ ਤਜਵੀਜ ਕਿਸਾਨਾਂ ਲਈ ਬਹੁਤ ਵਧੀਆ ਕਦਮ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ ਕੇ ਯੂ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਬੀ ਕੇ ਯੂ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਸਾਂਝੇ ਤੌਰ ਤੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ |
ਸ. ਮਾਨ ਨੇ ਕਿਹਾ ਕਿ ਅਗਰ ਇਹ ਤਜਵੀਜ ਕਾਨੂੰਨ ਦਾ ਰੂਪ ਲੈਂਦੀ ਹੈ ਤਾਂ ਇਹ ਕਿਸਾਨਾਂ ਲਈ ਇੱਕ ਇਤਿਹਾਸਿਕ ਫੈਸਲਾ ਹੋਵੇਗਾ | ਸਾਡੀ ਮੰਗ ਵੀ ਹੈ ਕਿ ਇਹ ਆਡਿਟ ਇੱਕ ਨਿਰਪੱਖ ਏਜੰਸੀ ਤੋਂ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਾਰੀ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ | ਕਿਓਂਕਿ ਪੰਜਾਬ ਦੇ ਕਿਸਾਨ ਜਿਆਦਾਤਰ ਆੜਤੀਆਂ ਵੱਲੋਂ ਕਈ ਕਈ ਗੁਣਾਂ ਵਿਆਜ ਲਗਾ ਕੇ ਕਰਜ਼ਈ ਕੀਤੇ ਹੋਏ ਹਨ | ਇਸ ਤੋਂ ਇਲਾਵਾ ਆੜਤੀਆਂ ਵੱਲੋਂ ਦਿਤੇ ਗਏ ਕਰਜ਼ ਬਾਰੇ ਕੋਈ ਨੀਤੀ  ਨਾਂ ਹੋਣ ਕਰਕੇ ਉਹ ਆਪਣੀ ਮਰਜ਼ੀ ਮੁਤਾਬਿਕ ਕਿਸਾਨਾਂ ਤੋਂ ਕੋਰੇ ਕਾਗਜ਼ਾਂ ਉੱਪਰ ਅੰਗੂਠੇ ਲਗਵਾ ਕੇ ਰੱਖ ਲੈਂਦੇ ਹਨ ਅਤੇ ਉਸ ਉੱਪਰ ਆਪਣੀ ਮਨਮਰਜ਼ੀ ਮੁਤਾਬਿਕ ਸ਼ਰਤਾਂ ਲਿਖ ਲੈਂਦੇ ਹਨ | ਇਸ ਤੋਂ ਇਲਾਵਾ ਭੋਲੇ ਭਾਲੇ ਕਿਸਾਨਾਂ ਤੋਂ ਵਿਆਜ਼ ਦੇ ਰੂਪ ਵਿੱਚ ਮੂਲ ਨਾਲੋਂ ਕਈ ਗੁਣਾਂ ਵਿਆਜ ਵਸੂਲਿਆ ਜਾਂਦਾ ਹੈ ਜਿਸ ਕਰਕੇ ਕਿਸਾਨ ਇਹਨਾਂ ਦੇ ਕਰਜ਼ ਵਿੱਚੋਂ ਨਿਕਲ ਹੀ ਨਹੀਂ ਸਕਦਾ |
ਸ. ਮਾਨ ਨੇ ਇਸ ਬਾਰੇ ਉਦਾਹਰਣ ਦਿੰਦਿਆਂ ਦੱਸਿਆ ਕਿ ਅਸੀਂ ਫਾਜ਼ਿਲਕਾ ਦੇ ਇੱਕ ਕਿਸਾਨ ਦਾ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਵੀ ਪੇਸ਼ ਕਰ ਚੁੱਕੇ ਹਾਂ ਜਿਸ ਵਿੱਚ ਇੱਕ ਆੜਤੀਏ ਵੱਲੋਂ ਕਿਸਾਨ ਨੂੰ ਦਿੱਤਾ ਗਿਆ ਦੋ ਲੱਖ ਦੇ ਕਰਜ਼ ਨੂੰ ਵਿਆਜ ਉੱਪਰ ਵਿਆਜ਼ ਲਗਾ ਕੇ ਉਸ ਆੜਤੀਏ ਨੇਂ 99 ਲੱਖ ਬਣਾ ਲਿਆ | ਇਸ ਤਰਾਂ ਦੀ ਘਟਨਾਂ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨਾਲ ਵਾਪਰੀ ਹੈ ਜਿਸ ਕਰਕੇ ਕਿਸਾਨ ਦਿਨੋਂ ਦਿਨ ਕਰਜ਼ਈ ਹੋ ਰਿਹਾ ਹੈ ਅਤੇ ਇਸ ਕਰਜ਼ ਦੇ ਜਾਲ ਵਿੱਚੋਂ ਕੋਸ਼ਿਸ਼ ਕਰਨ ਦੇ ਬਾਵਜ਼ੂਦ ਵੀ ਨਿਕਲ ਨਹੀਂ ਪਾ ਰਿਹਾ |

Be the first to comment

Leave a Reply