ਆੜ੍ਹਤੀਏ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿਚ ਆੜ੍ਹਤੀਏ ਤੋਂ ਤੰਗ-ਪ੍ਰੇਸ਼ਾਨ ਕਿਸਾਨ ਰਣਜੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਲੰਬੀ ਪੁਲਿਸ ਨੇ ਆੜ੍ਹਤੀ ਮਨਜੀਤ ਸਿੰਘ ਅਤੇ ਉਸ ਦੇ ਮੁਨੀਮ ਵਿਸ਼ਾਲ ਖਿਲਾਫ਼ ਪਰਚਾ ਦਰਜ ਕੀਤਾ ਹੈ। ਲੰਬੀ ਥਾਣਾ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਰਣਜੀਤ ਸਿੰਘ ਦੀ ਜ਼ਹਿਰੀਲੀ ਚੀਜ਼ ਖਾਣ ਕਰਕੇ ਹਾਲਤ ਵਿਗੜ ਗਈ ਸੀ।

ਥਾਣਾ ਮੁਖੀ ਨੇ ਆਖਿਆ ਕਿ ਕਿਸਾਨ ਰਣਜੀਤ ਸਿਘ ਨੇ ਜਿਉਂਦੇ ਜੀਅ ਏ.ਐਸ.ਆਈ. ਸ਼ਾਮ ਸੁੰਦਰ ਨੂੰ ਬਿਆਨ ਦਿੱਤਾ ਸੀ ਕਿ ਉਸ ਦੀ ਪਿੰਡ ਫਤਿਹਪੁਰ ਮਨੀਆਂ ਦੇ ਆੜ੍ਹਤੀਏ ਮਨਜੀਤ ਸਿੰਘ ਦੇ ਆੜ੍ਹਤ ਹੈ।

ਉਹ ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ‘ਤੇ ਗਿਆ ਸੀ ਜਿੱਥੇ ਆੜ੍ਹਤੀਏ ਮਨਜੀਤ ਸਿੰਘ ਅਤੇ ਮੁਨੀਮ ਵਿਸ਼ਾਲ ਨੇ ਖਾਲੀ ਕਾਗਜ਼ਾਂ ‘ਤੇ ਉਸ ਦੇ ਦਸਤਖ਼ਤ ਵਗੈਰਾ ਕਰਵਾ ਲਏ ਸਨ ਜਿਸ ਦੇ ਸਦਮੇ ਵਜੋਂ ਉਸ ਨੇ ਘਬਰਾਹਟ ਕਾਰਨ ਜ਼ਹਿਰਲੀ ਦਵਾਈ ਪੀ ਲਈ ਸੀ। ਥਾਣਾ ਮੁਖੀ ਨੇ ਕਿਹਾ ਕਿ ਅੱਜ ਸ਼ਾਮ ਕਿਸਾਨ ਰਣਜੀਤ ਸਿੰਘ ਨੇ ਦਮ ਤੋੜ ਦਿੱਤਾ।

Be the first to comment

Leave a Reply

Your email address will not be published.


*