ਇਕ ਪਾਸੇ ਕਈਆਂ ਨੂੰ ਕੀਤਾ ਜਾ ਰਿਹਾ ਹੈ ਪ੍ਰਮੋਟ ਦੂਜੇ ਪਾਸੇ ਹੋਰਾਂ ਨੂੰ ਦਰਕਿਨਾਰ

ਜਲੰਧਰ-ਜ਼ਿਲਾ ਪ੍ਰਸ਼ਾਸਨ ਦੇ ਦੋ-ਦੋ ਚਿਹਰੇ ਹਨ। ਇਕ ਪਾਸੇ ਕਈਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਹੋਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਕੁੱਝ ਅਜਿਹਾ ਹੀ ਮਾਮਲਾ ਡੀ. ਸੀ. ਦਫਤਰ ਅੰਦਰ ਸਾਹਮਣੇ ਆਇਆ ਹੈ। ਇਕ ਪਟਵਾਰੀ ਦੀ ਰਿਟਾਇਰਮੈਂਟ ਵਾਲੇ ਦਿਨ ਦਿੱਤੀ ਗਈ ਐਪਲੀਕੇਸ਼ਨ ‘ਤੇ ਹੀ ਡੀ. ਸੀ. ਵਰਿੰਦਰ ਸ਼ਰਮਾ ਨੇ ਇਕ ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਤਾਂ ਦੂਜੇ ਪਾਸੇ ਅਜਿਹੇ ਹੀ ਮਾਮਲੇ ਵਿਚ ਇਕ ਹੋਰ ਪਟਵਾਰੀ ਦੀ ਐਪਲੀਕੇਸ਼ਨ ਨੂੰ ਸਾਫ ਮਨ੍ਹਾ ਕਰ ਦਿੱਤਾ ਗਿਆ ਸੀ। ਡੀ. ਸੀ. ਦਫਤਰ ਜਿੱਥੇ ਫਾਈਲਾਂ ਨੂੰ ਇਕ ਦਫਤਰ ਤੋਂ ਦੂਜੇ ਦਫਤਰ ਦੀ ਦੂਰੀ ਤੈਅ ਕਰਨ ਵਿਚ ਕਈ ਕਈ ਦਿਨ ਲੱਗ ਜਾਂਦੇ ਹਨ, ਉਥੇ ਇਕ ਬਿਨੈਕਾਰ ਦੀ ਫਾਈਲ ਕੁੱਝ ਹੀ ਘੰਟਿਆਂ ਵਿਚ ਕਲੀਅਰ ਹੋਣਾ ਸੁਣਨ ਵਿਚ ਬੇਹੱਦ ਚੰਗਾ ਲੱਗਦਾ ਹੈ ਪਰ ਇਸ ਦੇ ਪਿੱਛੇ ਕਿਤੇ ਨਾ ਕਿਤੇ ਕੁੱਝ ਗੋਲਮਾਲ ਜ਼ਰੂਰ ਹੈ ਕਿÀਂਕਿ ਥੱਲੇ ਤੋਂ ਲੈ ਕੇ ਉਪੱਰ ਤੱਕ ਦਿਖਾਈ ਗਈ ਫੁਰਤੀ ਰੁਟੀਨ ਵਿਚ ਨਹੀਂ ਦਿਖਾਈ ਜਾਂਦੀ।
ਦੱਸਿਆ ਜਾਂਦਾ ਹੈ ਕਿ ਰਾਜਨੀਤਕ ਸਿਫਾਰਿਸ਼ਾਂ ਤੋਂ ਬਾਅਦ ਡੀ. ਸੀ. ਨੇ ਪਟਵਾਰੀ ਨੂੰ ਐਕਸਟੈਂਸ਼ਨ ਦਿੱਤੀ ਹੈ। ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਅਨੁਸਾਰ ਜੇਕਰ ਕੋਈ ਵੀ ਕਰਮਚਾਰੀ ਆਪਣੇ ਸੇਵਾਕਾਲ ਦੀ ਸਮਾਪਤੀ ਤੋਂ ਬਾਅਦ ਐਕਸਟੈਂਸ਼ਨ ਲਈ ਅਰਜ਼ੀ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਰਿਟਾਰਮੈਂਟ ਤੋਂ ਪਹਿਲਾਂ 3 ਮਹੀਨੇ ਦੇ ਅੰਦਰ-ਅੰਦਰ ਐਕਸਟੈਂਸ਼ਨ ਦੀ ਐਪਲੀਕੇਸ਼ਨ ਦੇਣੀ ਜ਼ਰੂਰੀ ਹੈ ਪਰ ਇਸ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਰਕਰਾਰ ਹੈ। ਆਮ ਤੌਰ ‘ਤੇ ਜਿਸ ਕਰਮਚਾਰੀ ਨੇ ਐਕਸਟੈਂਸ਼ਨ ਲੈਣੀ ਹੁੰਦੀ ਹੈ, ਉਹ ਕਾਫੀ ਦੇਰ ਪਹਿਲਾਂ ਹੀ ਲਿਖਤੀ ਤੌਰ ‘ਤੇ ਐਪਲੀਕੇਸ਼ਨ ਦੇ ਦਿੰਦਾ ਹੈ ਕੋਈ ਵੀ ਕਰਮਚਾਰੀ ਇਸ ਗੱਲ ਦਾ ਇੰਤਜ਼ਾਰ ਨਹੀਂ ਕਰਦਾ ਕਿ ਉਸ ਦੀ ਸੇਵਾ ਕਾਲ ਦੀ ਸਮਾਪਤੀ ਦਾ ਆਖਰੀ ਦਿਨ ਆਵੇ ਅਤੇ ਉਹ ਆਪਣੀ ਐਪਲੀਕੇਸ਼ਨ ਜਮ੍ਹਾ ਕਰਵਾਏ, ਕਿਉਂਕਿ ਐਕਸਟੈਂਸ਼ਨ ਜਿਹਾ ਫੈਸਲਾ ਇਕ ਦਿਨ ਵਿਚ ਲਿਆ ਜਾਣ ਵਾਲਾ ਫੈਸਲਾ ਨਹੀਂ ਹੈ। ਕਾਫੀ ਸੋਚ ਸਮਝ ਕੇ ਅਤੇ ਗੰਭੀਰ ਵਿਚਾਰ ਤੋਂ ਬਾਅਦ ਹੀ ਕੋਈ ਅਜਿਹਾ ਫੈਸਲਾ ਲੈਂਦਾ ਹੈ। ਰਾਤੋ-ਰਾਤ ਅਜਿਹੇ ਫੈਸਲੇ ਲੈਣਾ ਨਾ-ਮੁਮਕਿਨ ਹੀ ਹੈ।

Be the first to comment

Leave a Reply