ਇਕ ਫਿਲਸਤੀਨੀ ਨੇ ਮੋਦੀ ਨੂੰ ਆਪਣੀ ਧੀ ਨੂੰ ਬਚਾਉਣ ਲਈ ਲਾਈ ਗੁਹਾਰ

ਫਲਸਤੀਨ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੁਤਬਾ ਭਾਰਤ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਹੈ। ਭਾਰਤੀ ਹੀ ਨਹੀਂ ਹੋਰਨਾਂ ਦੇਸ਼ਾਂ ਦੇ ਲੋਕ ਵੀ ਮੋਦੀ ਤੋਂ ਕਈ ਉਮੀਦਾਂ ਰੱਖਦੇ ਹਨ। ਇਨ੍ਹਾਂ ਦਿਨਾਂ ‘ਚ ਮੋਦੀ ਆਪਣੀ ਵਿਦੇਸ਼ ਯਾਤਰਾ ‘ਤੇ ਹਨ। ਬੀਤੇ ਦਿਨੀਂ ਉਹ ਫਲਸਤੀਨ ‘ਚ ਸਨ। ਆਪਣੇ ਵਿਚਾਲੇ ਮੋਦੀ ਨੂੰ ਦੇਖ ਕੇ ਸਥਾਨਕ ਲੋਕਾਂ ਨੂੰ ਇਹ ਉਮੀਦ ਜਾਗੀ ਸੀ ਕਿ ਉਹ ਉਨ੍ਹਾਂ ਦੇ ਲਈ ਚੰਗਾ ਕਰਨਗੇ। ਸਭ ਤੋਂ ਜ਼ਿਆਦਾ ਜਿਸ ਸ਼ਖਸ ਨੂੰ ਮੋਦੀ ਤੋਂ ਉਮੀਦ ਸੀ ਉਹ ਇਕ ਅਜਿਹੀ ਧੀ ਦਾ ਪਿਤਾ ਹੈ, ਜਿਹੜੀ ਇਜ਼ਾਰਈਲ ਦੀ ਜੇਲ ‘ਚ ਕੈਦ ਹੈ। ਪਿਤਾ ਨੂੰ ਉਮੀਦ ਹੈ ਕਿ ਮੋਦੀ, ਇਜ਼ਰਾਈਲ ਦੇ ਨਾਲ ਗੱਲਬਾਤ ਕਰ ਉਸ ਦੀ ਧੀ ਅਹਦ ਤਮੀਮੀ ਨੂੰ ਰਿਹਾਅ ਕਰਵਾ ਦੇਣਗੇ। ਅਹਦ ਤਮੀਮੀ ਨੇ ਪਿਛਲੇ ਸਾਲ ਦਸੰਬਰ ‘ਚ ਇਜ਼ਰਾਈਲ ਦੇ ਇਕ ਫੌਜੀ ਨੂੰ ਥੱਪੜ ਮਾਰ ਦਿੱਤਾ ਸੀ। ਇਸ ਦੋਸ਼ ‘ਚ ਉਸ ਨੂੰ ਗ੍ਰਿਤਾ ਗਿਆਫਤਾਰ ਕੀ ਅਤੇ ਉਦੋਂ ਤੋਂ ਉਹ ਜੇਲ ‘ਚ ਬੰਦ ਹੈ। ਇਸ ਘਟਨਾ ਦਾ ਪੋਸਟਰ ਜਾਰੀ ਹੋਣ ਤੋਂ ਬਾਅਦ ਤਮੀਮੀ ਨੂੰ ਇਕ ਹੀਰੋ ਦੇ ਰੂਪ ‘ਚ ਦੇਖਿਆ ਜਾਣ ਲੱਗਾ। ਅਹਦ ਦਾ ਪਰਿਵਾਰ ਰਾਮੱਲਾ ਤੋਂ 20 ਕਿ. ਮੀ. ਦੂਰ ਨਬੀ ਸਲੀ ਪਿੰਡ ‘ਚ ਰਹਿੰਦਾ ਹੈ। ਤਮੀਮੀ ਦੇ ਪਿਤਾ ਬਸੀਮ ਤਮੀਮੀ ਵੀ ਇਕ ਐਕਟੀਵਿਸਟ ਹਨ। ਬਸੀਮ ਦਾ ਕਹਿਣਾ ਹੈ ਕਿ ਮੈਨੂੰ ਆਪਣੀ ਧੀ ‘ਤੇ ਮਾਣ ਹੈ। ਮਹਾਤਮਾ ਗਾਂਧੀ ਅਤੇ ਮੰਡੇਲਾ ਵੀ ਆਜ਼ਾਦੀ ਦੇ ਲੱੜੇ ਸਨ। ਜ਼ਿਕਰਯੋਗ ਹੈ ਕਿ ਬਸੀਮ ਦੀ ਧੀ ਹੀਂ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਵੀ ਜੇਲ ‘ਚ ਬੰਦ ਹੈ। ਉਨ੍ਹਾਂ ਨੂੰ ਅਹਦ ਦੀ ਗ੍ਰਿਫਤਾਰੀ ਵਾਲੀ ਰਾਤ ਨੂੰ ਹੀ ਹਿਰਾਸਤ ‘ਚ ਲੈ ਲਿਆ ਗਿਆ ਸੀ। ਉਨ੍ਹਾਂ ਦਾ ਦੋਸ਼ ਇਹ ਸੀ ਕਿ ਉਹ ਧੀ ਦੀ ਭਾਲ ‘ਚ ਫੌਜੀਆਂ ਕੋਲ ਪਹੁੰਚ ਗਈ ਸੀ। ਤਮੀਮੀ ਦੇ ਪਰਿਵਾਰ ਦੇ 11 ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਬਸੀਮ ਨੂੰ ਹੁਣ ਪ੍ਰਧਾਨ ਮੰਤਰੀ ਤੋਂ ਉਮੀਦ ਹੈ ਕਿ ਉਹ ਉਸ ਦੀ ਮਦਦ ਕਰਨਗੇ ਅਤੇ ਧੀ ਸਮੇਤ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਜੇਲ ਤੋਂ ਰਿਹਾਅ ਕਰਨ ਲਈ ਇਜ਼ਰਾਈਲ ਨਾਲ ਗੱਲਬਾਤ ਕਰਨਗੇ।

Be the first to comment

Leave a Reply