ਇਕ ਵਾਰ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ

ਲੰਡਨ – ਬ੍ਰਿਟੇਨ ਦੀ ਸੰਸਦ ਕੋਲ ਅੱਜ ਇਕ ਵਾਰ ਫਿਰ ਇਕ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇੱਥੇ ਇਕ ਵਿਅਕਤੀ ਨੂੰ ਸੰਸਦ ਦੇ ਗੇਟ ਕੋਲ ਚਾਕੂ ਸਮੇਤ ਗ੍ਰਿਫਤਾਰ ਕੀਤਾ ਗਿਆ। ਉਕਤ ਵਿਅਕਤੀ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ‘ਨਾਈਫ, ਨਾਈਫ’ ਦੀਆਂ ਆਵਾਜ਼ਾਂ ਸੁਣੀਆਂ, ਜਿਸ ਸਮੇਂ ਪੁਲਸ ਵਿਅਕਤੀ ‘ਤੇ ਟੁੱਟ ਕੇ ਪੈ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵਿਅਕਤੀ ਸੰਸਦ ਵੱਲ ਦੌੜ ਰਿਹਾ ਸੀ। ਫਿਲਹਾਲ ਵਿਅਕਤੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਇੱਥੇ ਦੱਸ ਦੇਈਏ ਕਿ ਬੀਤੇ ਸਮੇਂ ਵਿਚ ਲੰਡਨ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ। ਹਾਲ ਵਿਚ ਲੰਡਨ ਬ੍ਰਿਜ ਅਤੇ ਉਸ ਤੋਂ ਪਹਿਲਾਂ ਬ੍ਰਿਟੇਨ ਦੀ ਸੰਸਦ ਦੇ ਬਾਹਰ ਵੀ ਹਮਲਾ ਕੀਤਾ ਗਿਆ ਸੀ। ਇਸ ਸਮੇਂ ਲੰਡਨ ਹਾਈ ਐਲਰਟ ‘ਤੇ ਹੈ ਅਤੇ ਇੱਥੇ ਹਰ ਛੋਟੀ ਤੋਂ ਲੈ ਕੇ ਵੱਡੀ ਘਟਨਾ ‘ਤੇ ਨਜ਼ਰ ਰੱਖੀ ਜਾ ਰਹੀ ਹੈ।

Be the first to comment

Leave a Reply