ਇਕ ਵਿਆਹੁਤਾ ਸ਼ੱਕੀ ਹਾਲਾਤ ‘ਚ ਮੌਤ

ਕਪਰੂਥਲਾ — ਵੀਰਵਾਰ ਨੂੰ ਸ਼ਹਿਰ ਦੇ ਪ੍ਰੀਤ ਨਗਰ ਖੇਤਰ ‘ਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ‘ਚ ਮੌਤ ਦੇ ਮਾਮਲੇ ਨੂੰ ਲੈ ਕੇ ਥਾਣਾ ਸੀਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰਾ ਨੂੰ ਗ੍ਰਿਫਤਾਰ ਕਰ ਕੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਹੀ ਨਹੀਂ ਦਾ ਪੋਸਟਮਾਰਟਮ ਕਰ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਉਥੇ ਹੀ ਆਪਣੀ  ਮਾਂ ਦੀ ਮੌਤ ਦਾ ਖੁਲਾਸਾ ਉਨ੍ਹਾਂ ਦੀ ਮਾਸੂਮ ਬੱਚੀ ਤਿੰਨ ਸਾਲਾ ਸਮਾਇਰਾ ਨੇ ਤੋਤਲੀ ਆਵਾਜ਼ ‘ਚ ਕੀਤਾ । ਉਸ ਨੇ ਕਿਹਾ, ” ਮੰਮੀ ਨੂੰ ਪਾਪਾ, ਚਾਚਾ ਤੇ ਦਾਦੀ ਨੇ ਫੈਨ ਨਾਲ ਲਟਕਾ ਦਿੱਤਾ।” ਉਹ ਸ਼ੁੱਕਰਵਾਰ ਨੂੰ ਆਪਣੀ ਨਾਨੀ, ਨਾਨਾ ਤੇ ਦੂਜੇ ਪਰਿਵਾਰ ਦੇ ਮੈਂਬਰਾਂ ਕੋਲ ਬੈਠੀ ਸੀ। ਨਾਨੀ ਨੇ ਜਦ ਪੁੱਛਿਆ ਕਿ ਦੱਸੋ ਮੰਮੀ ਨੂੰ ਕਿਸਨੇ ਮਾਰਾ ਤਾਂ ਉਸ ਨੇ ਪਹਿਲਾਂ ਕਿਹਾ ਕਿ ਉਹ ਨਹੀਂ ਦੱਸੇਗੀ ਫਿਰ ਨਾਨੀ ਨੇ ਕਿਹਾ ਕਿ ਆਪਣੇ ਮਾਮਾ ਨੂੰ ਦੱਸ ਮੰਮੀ ਨੂੰ ਕਿਸਨੇ ਮਾਰਿਆ ਤਾਂ ਉਸ ਨੇ ਕਿਹਾ, ” ਪਾਪਾ, ਚਾਚਾ ਤੇ ਦਾਦੀ ਨੇ ਫੈਨ ਨਾਲ ਲਟਕਾ ਦਿੱਤਾ। ਪਾਪਾ ਨੇ ਮੰਮੀ ਨੂੰ ਫੈਨ ਨਾਲ ਲਟਕਾਉਣ ਤੋਂ ਬਾਅਦ ਮੈਨੂੰ ਵੀ ਧੱਕਾ ਮਾਰ ਕੇ ਸੁੱਟ ਦਿੱਤਾ।”
ਸਮਾਇਰਾ ਕਪੂਰਥਲਾ ‘ਚ ਰਹਿਣ ਵਾਲੀ ਰਿਚਾ ਦੀ ਧੀ ਹੈ। ਰਿਚਾ ਦੀ ਕਪਰੂਥਲਾ ‘ਚ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਸੀ। ਰਿਚਾ ਦੇ ਪਤੀ  ਤੇ ਸਹੁਰਾ ਪਰਿਵਾਰ ਦਾ ਕਹਿਣਾ ਸੀ ਕਿ ਰਿਚਾ ਨੇ ਅਨਿਲ ਨੂੰ ਵਾਟਸ ਐਪ ‘ਤੇ ਬਾਇ-ਬਾਇ ਲਿਖ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।

Be the first to comment

Leave a Reply