ਇਕ ਵਿਆਹ ਸਮਾਗਮ ਨੇ ਉਸ ਸਮੇਂ ਖੂਨੀ ਮੋੜ ਲੈ ਲਿਆ, ਜਦ ਮਿਲਨੀ ਰਸਮ ਦੌਰਾਨ ਲਾੜੀ ਦੇ ਮਾਮੇ ਤੇ ਫੁੱਫੜ ਦੀ ਆਪਸ ‘ਚ ਬਹਿਸ ਹੋ ਗਈ

ਮੋਹਾਲੀ — ਮਿਲਨੀ ਰਸਮ ਦੌਰਾਨ ਲਾੜੀ ਦੇ ਮਾਮੇ ਤੇ ਫੁੱਫੜ ਦੀ ਆਪਸ ‘ਚ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਬਹਿਸ ਕੁੱਟਮਾਰ ਤਕ ਪਹੁੰਚ ਗਈ। ਗੱਲ ਇੰਨੀ ਵੱਧ ਗਈ ਕਿ ਵਿਆਹ ‘ਚ ਹੀ ਦੋਵੇਂ ਝਗੜਨ ਲੱਗੇ। ਇਸ ਤੋਂ ਬਾਅਦ ਘਰਵਾਲੇ ਤੇ ਹੋਰ ਰਿਸ਼ਤੇਦਾਰ ਦੋ ਧਿਰਾਂ ‘ਚ ਵੰਡੇ ਗਏ ਤੇ ਝਗੜਾ ਬਹੁਤ ਵੱਧ ਗਿਆ।ਵਿਆਹ ‘ਚ ਹੀ ਸ਼ਾਮਲ ਕਿਸੇ ਵਿਅਕਤੀ ਨੇ ਮਾਹੌਲ ਵਿਗੜਦਾ ਦੇਖ ਤੁਰੰਤ ਇਸ ਦੀ ਜਾਣਕਾਰੀ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਮੌਕੇ ‘ਤੇ ਪਹੁੰਚੇ ਸੋਹਾਨਾ ਥਾਣਾ ਪੁਲਸ ਕਰਮੀਆਂ ਨੇ ਬਚਾਅ ਕਰਦਿਆਂ ਦੋਵਾਂ ਪੱਖਾਂ ਦੀ ਲੜਾਈ ਰੁਕਵਾਈ ਤੇ ਪੁਲਸ ਕਈ ਲੋਕਾਂ ਨੂੰ ਪੁੱੱਛਗਿੱਛ ਲਈ ਪੁਲਸ ਸਟੇਸ਼ਨ ਲੈ ਆਈ । ਪਿੰਡ ਕੰਬਾਲੀ ‘ਚ ਲੜਕੀ ਦੇ ਵਿਆਹ ਸਮਾਗਮ ਦੌਰਾਨ ਬਰਾਤ ਦਾ ਸਵਾਗਤ ਕੀਤਾ ਜਾ ਰਿਹਾ ਸੀ ਤੇ ਮਿਲਨੀ ਦੀ ਰਸਮ ਚਲ ਰਹੀ ਸੀ। ਜਿਸ ਦੌਰਾਨ ਲੜਕੀ ਦੇ ਫੁੱਫੜ ਨੇ ਦਰਸ਼ਨ ਸਿੰਘ ਨਿਵਾਸੀ ਖਿਜਰਾਬਾਦ ਦੀ ਮਿਲਨੀ ਨਹੀਂ ਕਰਵਾਈ ਗਈ ਜਿਸ ਕਾਰਨ ਉਹ ਇਸ ਗੱਲ ਤੋਂ ਗੁੱਸੇ ਹੋ ਗਿਆ ਤੇ ਰਸਮ ਹੋਣ ਤੋਂ ਬਾਅਦ ਇਸ ਮੁੱੱਦੇ ‘ਤੇ ਬਹਿਸ ਸ਼ੁਰੂ ਹੋ ਗਈ ਤੇ ਬਾਅਦ ‘ਚ ਬਹਿਸ ਕੁੱਟਮਾਰ ‘ਚ ਬਦਲ ਗਈ।

Be the first to comment

Leave a Reply