ਇਟਲੀ ਦੇ ਸ਼ਹਿਰ ਮਿਲਾਨ ਨੇੜੇ ਰੇਲਗੱਡੀ ਪੱਟੜੀ ਤੋਂ ਲੱਥੀ

ਰੋਮ, (ਕੈਂਥ)— ਇਟਲੀ ਦੇ ਮਿਲਾਨ ਸ਼ਹਿਰ ਨੇੜੇ ਵੀਰਵਾਰ ਸਵੇਰੇ 7 ਵਜੇ ਇੱਕ ਲੋਕਲ ਰੇਲਗੱਡੀ ਦੇ ਪੱਟੜੀ ਤੋਂ ਉਤਰਨ ਕਾਰਨ 3 ਔਰਤਾਂ ਦੀ ਮੌਤ ਹੋ ਗਈ ਅਤੇ ਹੋਰ 10 ਗੰਭੀਰ ਰੂਪ ‘ਚ ਜ਼ਖਮੀ ਹੋ ਗਏ। 100 ਹੋਰ ਲੋਕਾਂ ਦੇ ਮਾਮੂਲੀ ਰੂਪ ‘ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਘਟਨਾ ਕਾਰਨ ਮਿਲਾਨ-ਵਿਨਸ ਰੇਲ ਗੱਡੀ ਦੀ ਆਵਾਜਾਈ ਕੁਝ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ। ਘਟਨਾ ਹੋਣ ਦੇ ਕੁਝ ਸਮੇਂ ਵਿੱਚ ਹੀ ਰਾਹਤ ਕਰਮਚਾਰੀ ਜ਼ਖ਼ਮੀਆਂ ਦੀ ਸਹਾਇਤਾ ਕਰਨ ਪਹੁੰਚ ਚੁੱਕੇ ਸਨ ਅਤੇ ਜਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਦੇ ਕਾਰਨਾਂ ਦੀ ਸੰਬੰਧਤ ਵਿਭਾਗ ਬਹੁਤ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ।

Be the first to comment

Leave a Reply