ਇਤਿਹਾਸਕ ਤੇ ਵਿਰਾਸਤੀ ਸ਼ਹਿਰ ਪਟਿਆਲਾ ਦਾ ਸੁੰਦਰੀਕਰਨ ਸ਼ੁਰੂ – ਮੁੱਖ ਮੰਤਰੀ ਖੁਦ ਕਰਗੇ ਨਿਗਰਾਨੀ

ਪਟਿਆਲਾ : ਸ਼ਹਿਰ ਪਟਿਆਲਾ ਦੇ ਵਿਕਾਸ ਤੇ ਸੁੰਦਰੀਕਰਨ ਲਈ ਸ਼ਹਿਰ ਨੂੰ 5 ਖਿੱਤਿਆਂ ‘ਚ ਵੰਡ ਕੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਵੱਖਵੱਖ 6 ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਸਥਾਪਤ ਕੀਤੀਆਂ ਗਈਆਂ ਹਨ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਦੇ ਇਸ ਪ੍ਰੋਜੈਕਟ ਦੀ ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ। ਉਹਨਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਆਪਣੇਆਪਣੇ ਖੇਤਰ ਦਾ ਸਰਵੇ ਕਰਕੇ ਪ੍ਰੈਜੈਂਟੇਸ਼ਨ ਤਿਆਰ ਕਰੇਗੀ ਅਤੇ 31 ਅਗਸਤ ਨੂੰ ਉਹਨਾਂ ਨੂੰ ਮਿੰਨੀ ਸਕੱਤਰੇਤ ਵਿਖੇ ਇਸ ਸਬੰਧੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਸੌਂਪੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਆਉਂਦੇ ਸਾਰੇ ਮੁੱਖ ਮਾਰਗਾਂ ਨੂੰ ਵਿਸ਼ੇਸ਼ ਦਿੱਖ ਪ੍ਰਦਾਨ ਕੀਤੀ ਜਾਵੇਗੀ। ਪਟਿਆਲਾ ਸ਼ਹਿਰ ਨੂੰ 5 ਜੋਨਾਂ ਵਿੱਚ ਵੰਡ ਕੇ 5 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਹਰੇਕ ਜੋਨ ਲਈ ਬਣਾਈ ਟੀਮ ਦਾ ਮੁਖੀ ਸੀਨੀਅਰ ਅਧਿਕਾਰੀ ਨੂੰ ਲਗਾਇਆ ਗਿਆ ਹੈ ਅਤੇ ਉਸ ਟੀਮ ਵਿੱਚ ਸਬੰਧਤ ਇਲਾਕੇ ਦਾ ਐਕਸੀਅਨ ਲੋਕ ਨਿਰਮਾਣ ਵਿਭਾਗ, ਐਸ.ਡੀ.ਓ. ਪੀ.ਐਸ.ਪੀ.ਸੀ.ਐਲ, ਡੀ.ਐਸ.ਪੀ., ਐਸ.ਐਚ.ਓ. ਅਤੇ ਜੰਗਲਾਤ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਆਪਣੇਆਪਣੇ ਜੋਨ ‘ਚ ਟਰੈਫਿਕ ਸੁਧਾਰ, ਸੜਕਾਂ, ਗਰਿੱਲਾਂ, ਪਾਰਕਾਂ, ਚੌਂਕਾਂ ਤੇ ਸਟਰੀਟ ਲਾਈਟਾਂ ਦੀ ਮੁਰੰਮਤ ਆਦਿ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਵਾਏਗੀ। ਇਸ ਕੰਮ ਨੂੰ ਨੇਪਰੇ ਚਾੜਨ ਲਈ ਪਟਿਆਲਾ ਦੇ ਵੱਖਵੱਖ ਇੰਜਨੀਅਰਿੰਗ ਕਾਲਜਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕ੍ਰੀਏਟਿਵ ਪਾਰਟਨਰ ਦੇ ਤੌਰ ‘ਤੇ ਸ਼ਾਮਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਟਿਆਲਾ ਦੇ ਵਿਕਾਸ ਤੇ ਸੁੰਦਰੀਕਰਨ ਲਈ ਬਣਾਏ ਗਏ ਜੋਨਾਂ ਵਿੱਚ ਐਸਕੌਰਟ ਫੈਕਟਰੀ ਬਹਾਦਰਗੜ ਤੋਂ ਬੱਸ ਸਟੈਂਡ ਤੱਕ ਦੇ ਖੇਤਰ ਨੂੰ ਜੋਨ1 ਵਿੱਚ ਰੱਖਿਆ ਗਿਆ ਜਿਸ ਲਈ ਤਾਇਨਾਤ ਕੀਤੀ ਟੀਮ ਦਾ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ ਨੂੰ ਲਗਾਇਆ ਗਿਆ ਹੈ। ਜਦ ਕਿ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬਸਰਹਿੰਦ ਰੋਡ ਤੋਂ ਉੱਤਰੀ ਬਾਈਪਾਸ ਨੂੰ ਜੋਨ2 ਵਿੱਚ ਰੱਖਿਆ ਗਿਆ ਹੈ ਜਿਸ ਦਾ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸ਼ੌਕਤ ਅਹਿਮਦ ਪਰੇ ਨੂੰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਜੋਨ3 ਵਿੱਚ ਰੱਖਿਆ ਗਿਆ ਹੈ। ਜਿਸ ਦਾ ਇੰਚਾਰਜ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨੂੰ ਲਗਾਇਆ ਗਿਆ ਹੈ। ਜੋਨ ਨੰਬਰ 4 ਵਿੱਚ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਫੁਹਾਰਾ ਚੌਕ, ਮਿੰਨੀ ਸਕੱਤਰੇਤ ਤੋਂ ਥਾਪਰ ਕਾਲਜ, ਭੁਪਿੰਦਰਾ ਰੋਡ, ਲੀਲਾ ਭਵਨ ਅਤੇ ਲੋਅਰ ਤੇ ਅਪਰ ਮਾਲ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਜੋਨ ਦੇ ਇੰਚਾਰਜ ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਹੋਣਗੇ ਜਦ ਕਿ ਠੀਕਰੀ ਵਾਲਾ ਚੌਂਕ ਤੋਂ ਭਾਖੜਾ ਨਹਿਰ ਤੱਕ ਦੇ ਖੇਤਰ ਨੂੰ ਜੋਨ ਨੰ:5 ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਸਹਾਇਕ ਕਮਿਸ਼ਨਰ (ਜਨਰਲ) ਸ: ਸੂਬਾ ਸਿੰਘ ਨੂੰ ਇਸ ਜੋਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਹਰੇਕ ਜੋਨ ਵਿੱਚ ਸਬੰਧਤ ਡੀ.ਐਸ.ਪੀ. ਤੇ ਐਸ.ਐਚ.ਓ. ਤੋਂ ਇਲਾਵਾ 3 ਨੋਡਲ ਅਫ਼ਸਰ ਲਗਾਏ ਗਏ ਹਨ ਜਿਹਨਾਂ ਵਿੱਚ ਕੰਵਰਦੀਪ ਸਿੰਘ ਐਸ.ਪੀ ਟਰੈਫਿਕ, ਸ਼੍ਰੀ ਕੇਸਰ ਸਿੰਘ ਐਸ.ਪੀ. ਸਿਟੀ1 ਅਤੇ ਸੁਭਾਸ਼ ਜਿੰਦਲ ਡੀ.ਐਸ.ਪੀ. ਸਿਟੀ1 ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਪੀ.ਐਸ.ਪੀ.ਸੀ.ਐਲ. ਦੇ ਇੱਕ ਐਕਸੀਅਨ ਨੂੰ ਵੀ ਨੋਡਲ ਅਫ਼ਸਰ ਲਗਾਇਆ ਗਿਆ ਹੈ।

Be the first to comment

Leave a Reply