ਇਲਾਕੇ ‘ਚ ਕਥਿਤ ਤੌਰ ‘ਤੇ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ ਹੋ ਗਈ

ਨਵੀਂ ਦਿੱਲੀ— ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਇਕ ਵੱਡੇ ਕੰਟੇਨਰ ਦੇ ਅੰਦਰ ਸੌ ਰਹੇ ਸੀ, ਜਿਸ ‘ਚ ਇਕ ਭੱਖਦਾ ਹੋਇਆ ਤੰਦੂਰ ਵੀ ਮੌਜੂਦ ਸੀ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਪੁਲਸ ਦੇ ਮੁਤਾਬਕ ਹਾਦਸੇ ‘ਚ ਮਰਨ ਵਾਲੇ ਲੋਕ ਇਕ ਵਿਆਹ ਦੇ ਪ੍ਰੋਗਰਾਮ ‘ਚ ਖਾਣ ਬਣਾਉਣ ਲਈ ਛਾਉਣੀ ਆਏ ਸੀ। ਪੁਲਸ ਨੇ ਦੱਸਿਆ ਕਿ ਰਾਤੀ ਕੰਮ ਖਤਮ ਕਰਨ ਦੇ ਬਾਅਦ ਉਹ ਕੰਟੇਨਰ ‘ਚ ਸੌਣ ਲਈ ਚਲੇ ਗਏ। ਇਸ ਕੰਟੇਨਰ ‘ਚ ਉਹ ਬਰਤਨ ਲੈ ਕੇ ਆਏ ਸੀ। ਉਨ੍ਹਾਂ ਨੇ ਖੁਦ ਨੂੰ ਗਰਮ ਰੱਖਣ ਲਈ ਅੰਦਰ ਤੰਦੂਰ ਵੀ ਰੱਖ ਲਿਆ। ਮਰਨ ਵਾਲਿਆਂ ਦੀ ਪਛਾਣ ਰੁਦਰਪੁਰ ਵਾਸੀ ਅਮਿਤ, ਪੰਕਜ, ਅਨਿਲ, ਨੇਪਾਲ ਵਾਸੀ ਕਮਲ ਅਤੇ ਗੋਰਖਪੁਰ ਵਾਸੀ ਅਵਧ ਲਾਲ ਅਤੇ ਦੀਪ ਚੰਦ ਦੇ ਤੌਰ ‘ਤੇ ਕੀਤੀ ਗਈ ਹੈ।

Be the first to comment

Leave a Reply