ਇਲੈਕਟ੍ਰਿਕ ਬੱਸ ਦਾ ਟ੍ਰਾਇਲ

ਚੰਡੀਗੜ੍ਹ   – ਚੰਡੀਗੜ੍ਹ ਪ੍ਰਸ਼ਾਸਨ ਇਹ ਫੈਸਲਾ ਨਹੀਂ ਕਰ ਸਕਿਆ ਹੈ ਕਿ ਸ਼ਹਿਰ ਦੀਆਂ ਸੜਕਾਂ ‘ਤੇ ਇਲੈਕਟ੍ਰਿਕ ਬੱਸ ਕਦੋਂ ਚੱਲੇਗੀ ਪਰ ਇਸ ਤੋਂ ਪਹਿਲਾਂ ਟ੍ਰਾਂਸਪੋਰਟ ਵਿਭਾਗ ਸਾਰੇ ਆਪਸ਼ਨ ਲੱਭਣ ਦੇ ਕੰਮ ‘ਚ ਲਗ ਗਿਆ ਹੈ। ਕੁਝ ਦਿਨ ਪਹਿਲਾਂ ਟਾਟਾ ਕੰਪਨੀ ਦੀ ਇਕ ਇਲੈਕਟ੍ਰਿਕ ਬੱਸ ਦਾ ਟ੍ਰਾਇਲ ਲਿਆ ਗਿਆ ਸੀ। ਇਸਦੇ ਬਾਅਦ ਹੁਣ ਪ੍ਰਸ਼ਾਸਨ ਨੇ ਗੋਲਡ ਸਟੋਨ ਕੰਪਨੀ ਦੀ ਇਕ ਬੱਸ ਨੂੰ ਵੀ ਟ੍ਰਾਇਲ ਬੇਸ ‘ਤੇ ਰੂਟ ‘ਤੇ ਉਤਾਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਿਕ ਇਹ ਬੱਸ ਸ਼ੁੱਕਰਵਾਰ ਤੋਂ ਚੰਡੀਗੜ੍ਹ ਦੇ ਇਕ ਰੂਟ ‘ਤੇ ਚੱਲੇਗੀ। ਇਸ ਦੇ ਲਈ ਕੰਪਨੀ ਵਲੋਂ ਇਕ ਬੱਸ ਚੰਡੀਗੜ੍ਹ ਭੇਜ ਦਿੱਤੀ ਗਈ ਹੈ। ਜਿਸ ਕੰਪਨੀ ਦੀ ਪ੍ਰਫਾਰਮੈਂਸ ਬਿਹਤਰ ਹੋਈ, ਉਸਨੂੰ ਹੀ ਸ਼ਹਿਰ ‘ਚ ਪਹਿਲੀ ਵਾਰ ਇਲੈਕਟ੍ਰਿਕ ਬੱਸਾਂ ਨੂੰ ਚਲਾਉਣ ਦਾ ਕੰਟ੍ਰੈਕਟ ਦੇ ਦਿੱਤਾ ਜਾਏਗਾ।  ਅਸਲ ‘ਚ ਪ੍ਰਸ਼ਾਸਨ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਲੈਕਟ੍ਰਿਕ ਬੱਸਾਂ ਦੀ ਐਵਰੇਜ ਸਬੰਧੀ ਹੈ। ਟਾਟਾ ਕੰਪਨੀ ਦੀ ਬੱਸ ਨੇ ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ ‘ਤੇ 180 ਕਿਲੋਮੀਟਰ ਦੀ ਮਾਇਲੇਜ ਦਿੱਤੀ ਸੀ, ਜਦੋਂਕਿ ਪ੍ਰਸ਼ਾਸਨ ਨੂੰ ਘੱਟੋ-ਘੱਟ 250 ਕਿਲੋਮੀਟਰ ਦੀ ਐਵਰੇਜ ਦੀ ਲੋੜ ਹੈ। ਇਹੋ ਕਾਰਨ ਹੈ ਕਿ ਹੁਣ ਚੀਨ ਦੀ ਕੰਪਨੀ ਗੋਲਡ ਸਟੋਨ ਨੂੰ ਵੀ ਪ੍ਰਸ਼ਾਸਨ ਨੇ ਟ੍ਰਾਈ ਕਰਨ ਦਾ ਫੈਸਲਾ ਕੀਤਾ ਹੈ। ਇਹ ਬੱਸ 10 ਦਿਨਾਂ ਲਈ ਟ੍ਰਾਇਲ ‘ਤੇ ਕੰਪਨੀ ਵਲੋਂ ਭੇਜੀ ਗਈ ਹੈ।
ਸਿਟਿੰਗ ਕਪੈਸਟੀ ‘ਤੇ ਵੀ ਸਵਾਲ
ਇਲੈਕਟ੍ਰਿਕ ਬੱਸ ਦੀ ਇਕ ਵੱਡੀ ਸਮੱਸਿਆ ਸਿਟਿੰਗ ਕਪੈਸਟੀ ਦੀ ਹੈ। ਟਾਟਾ ਕੰਪਨੀ ਦੀ ਬੱਸ ਦੀ ਸਿਟਿੰਗ ਕਪੈਸਟੀ 26 ਲੋਕਾਂ ਦੀ ਹੈ। ਇਸਦੇ ਇਲਾਵਾ 9 ਵਿਅਕਤੀ ਇਸ ‘ਚ ਖੜ੍ਹੇ ਹੋ ਕੇ ਸਫਰ ਕਰ ਸਕਦੇ ਹਨ, ਉਥੇ ਹੀ ਦੂਜੇ ਪਾਸੇ ਸੀ. ਟੀ. ਯੂ. ਦੀਆਂ ਡੀਜ਼ਲ ਬੱਸਾਂ ‘ਚ ਜ਼ਿਆਦਾ ਮੁਸਾਫਿਰ ਸਫਰ ਕਰ ਸਕਦੇ ਹਨ। ਜਾਣਕਾਰੀ ਮੁਤਾਬਿਕ ਰੇਲਵੇ ਸਟੇਸ਼ਨ ਤੋਂ ਨਿਕਲਣ ਵਾਲੀ ਬੱਸ ‘ਚ 50 ਤੋਂ 60 ਵਿਅਕਤੀ ਸਫਰ ਕਰ ਸਕਦੇ ਹਨ। ਹੁਣ ਅਧਿਕਾਰੀ ਗੋਲਡ ਸਟੋਨ ਬੱਸ ਦੀ ਵੀ ਸਿਟਿੰਗ ਕਪੈਸਟੀ ਦਾ ਜਾਇਜ਼ਾ ਲੈਣ ਦੀ ਤਿਆਰੀ ‘ਚ ਹਨ।

Be the first to comment

Leave a Reply