ਇਲੈਕਟ੍ਰੋਨਿਕ ਮਸ਼ੀਨਾਂ ‘ਚ ਧਾਂਦਲੀ ਹੋਣ ਤੋਂ ਇਲਜ਼ਾਮ ਤੋਂ ਸੁਪਰੀਮ ਕੋਰਟ ਨੇ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਦੇ ਨਿਰਦੇਸ਼ ਦਿੱਤੇ

ਚੰਡੀਗੜ੍ਹ: ਪੰਜਾਬ ਦੀਆਂ ਨਿਗਮ ਚੋਣਾਂ ‘ਚ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਕਿਉਂ ਨਹੀਂ ਹੋ ਰਹੀ ਹੈ ? ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਇਹ ਗੱਲ ਪੁੱਛੀ ਹੈ। ਦਰਅਸਲ ਇਸ ਬਾਰੇ ਹਾਈਕੋਰਟ ‘ਚ ਪਟੀਸ਼ਨ ਪਾਈ ਗਈ ਸੀ ਕਿ ਜਦੋਂ ਬਾਕੀ ਚੋਣਾਂ ਵੀ ਵੀਵੀਪੀਏਟੀ ਨਾਲ ਹੋ ਰਹੀਆਂ ਹਨ ਤਾਂ ਇਹ ਚੋਣਾਂ ‘ਚ ਮਸ਼ੀਨਾਂ ਦੀ ਵਰਤੋਂ ਕਿਉਂ ਨਹੀਂ। ਦੱਸਣਯੋਗ ਹੈ ਕਿ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਦਾ ਮਤਲਬ ਇਹ ਹੈ ਕਿ ਜਦੋਂ ਕੋਈ ਮਸ਼ੀਨ ‘ਚ ਵੋਟ ਪਾਉਂਦਾ ਹੈ ਤਾਂ ਬਕਾਇਦਾ ਵੋਟ ਪਾਉਣ ਦੀ ਪਰਚੀ ਨਿਕਲਦੀ ਹੈ। ਦਰਅਸਲ ਇਲੈਕਟ੍ਰੋਨਿਕ ਮਸ਼ੀਨਾਂ ‘ਚ ਧਾਂਦਲੀ ਹੋਣ ਤੋਂ ਇਲਜ਼ਾਮ ਤੋਂ ਸੁਪਰੀਮ ਕੋਰਟ ਨੇ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਦੇ ਨਿਰਦੇਸ਼ ਦਿੱਤੇ ਹਨ। ਹੁਣ ਇਸ ਮਾਮਲੇ ‘ਤੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਮੁਖੀ ਜਗਪਾਲ ਸਿੰਘ ਸੰਧੂ ਨੇ ਹਾਈਕੋਰਟ ਨੂੰ ਜਵਾਬ ਦੇਣਾ ਹੈ। ਜੇ ਆਉਣ ਵਾਲੇ ਸਮੇਂ ‘ਚ ਹਾਈਕੋਰਟ ਨੇ ਵੀਵੀਪੀਏਟੀ ਮਸ਼ੀਨਾਂ ਨਾਲ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਚੋਣ ਕਮਿਸ਼ਨ ਨੂੰ ਇਸ ਦਾ ਇੰਤਜ਼ਾਮ ਕਰਨਾ ਪਵੇਗਾ। ਦੱਸਣਯੋਗ ਹੈ ਕਿ ਪੰਜਾਬ ‘ਚ ਨਿਗਮ ਚੋਣਾਂ 17 ਦਸੰਬਰ ਨੂੰ ਹਨ। ਵੋਟਾਂ ਦੇ ਇਸ ਗੇੜ ਵਿੱਚ 3 ਨਗਰ ਨਿਗਮ ਤੇ 32 ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਹੁਣ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਭਰ ‘ਚ ਨਗਰ ਨਿਗਮ ਚੋਣਾਂ ਲਈ ਕੁੱਲ 1336 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ਤੇ ਨਗਰ ਕੌਂਸਲ ਚੋਣਾਂ ਲਈ ਕੁੱਲ 1696 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਚੋਣ ਕਮਿਸ਼ਨ ਦੇ ਮੁਖੀ ਜਗਪਾਲ ਸੰਧੂ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸੀਂ ਸੂਬੇ ‘ਚ ਪੂਰੀਆਂ ਨਿਰਪੱਖ ਚੋਣਾਂ ਕਰਵਾਉਣ ਲਈ ਪ੍ਰਤੀਬੱਧ ਹਾਂ

Be the first to comment

Leave a Reply

Your email address will not be published.


*